Site icon SMZ NEWS

‘ਹਿਮਾਚਲ ਦੇ ਲੋਕ ਵੀ ਭਾਜਪਾ-ਕਾਂਗਰਸ ਦੀ ਲੁੱਟ ਤੋਂ ਤੰਗ ਆ ਕੇ ‘ਆਪ’ ਨੂੰ ਬਦਲ ਵਜੋਂ ਦੇਖ ਰਹੇ ਨੇ’ : ਭਗਵੰਤ ਮਾਨ

ਪੰਜਾਬ ਚੋਣਾਂ ਵਿੱਚ ਮਿਲੀ ਹੂੰਝਾਫੇਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਆਪਣਾ ਧਿਆਨ ਚੋਣਾਵੀ ਰਾਜ ਵੱਲ ਮੋੜ ਲਿਆ ਹੈ। ਇਸ ਵਿਚਾਲੇ ‘ਆਪ’ ਨੇ ਆਪਣੇ ਚੋਣ ਪ੍ਰਚਾਰ ਲਈ ਮੌਜੂਦਾ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਗ੍ਰਹਿ ਹਲਕੇ ਮੰਡੀ ਨੂੰ ਚੁਣਿਆ ਹੈ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰ ਰਹੇ ਹਨ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਆਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਨੂੰ ਲੋਕਾਂ ਦੇ ਮਿਲੇ ਭਰਵੇਂ ਸਮਰਥਨ ਤੋਂ ਲੱਗਦਾ ਹੈ ਕਿ ਪੰਜਾਬ ਵਾਂਗ ਇਥੇ ਵੀ ਇਨਕਲਾਬ ਦੀ ਲਹਿਰ ਚੱਲ ਪਈ ਹੈ। ਇਥੋਂ ਦੇ ਲੋਕ ਵੀ ਭਾਜਪਾ-ਕਾਂਗਰਸ ਦੀ ਵਾਰੀ-ਵਾਰੀ ਲੁੱਟ ਤੋਂ ਤੰਗ ਆ ਕੇ ਆਮ ਆਦਮੀ ਪਾਰਟੀ ਨਵੇਂ ਵਿਕਲਪ ਵਜੋਂ ਦੇਖ ਰਹੇ ਹਨ।

ਦੱਸ ਦੇਈਏ ਮੰਡੀ ਜ਼ਿਲ੍ਹੇ ਵਿਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਰੋਡ ਸ਼ੋਅ ਵਿਚ ਸੈਂਕੜੇ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸੇ ਸਾਲ ਨਵੰਬਰ ਮਹੀਨੇ ਵਿਚ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਹੁਣ ਤੋਂ ਆਮ ਆਦਮੀ ਪਾਰਟੀ ਚੋਣ ਤਿਆਰੀਆਂ ਵਿਚ ਲੱਗ ਗਈ ਹੈ।

Exit mobile version