Site icon SMZ NEWS

ਪਰਗਟ ਸਿੰਘ ਦਾ ‘ਆਪ’ ਸਰਕਾਰ ‘ਤੇ ਹਮਲਾ, ਬੋਲੇ- ‘ਏਥੇ ਕਤਲ ਹੋ ਰਹੇ, CM ਮਾਨ ਹਿਮਾਚਲ ਦੇ ਟੂਰ ‘ਚ ਬਿਜ਼ੀ’

ਪਟਿਆਲਾ ਵਿੱਚ ਕਬੱਡੀ ਕਲੱਬ ਦੇ ਪ੍ਰਧਾਨ ਤੇ ਅੱਜ ਆਮ ਆਦਮੀ ਪਾਰਟੀ ਦੇ ਹਿਮਾਚਲ ਪ੍ਰਦੇਸ਼ ਵਿੱਚ ਰੋਡ ਸ਼ੋਅ ਨੂੰ ਲੈ ਕੇ ਸਾਬਕਾ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਸੀ.ਐੱਮ. ਭਗਵੰਤ ਮਾਨ ‘ਤੇ ਹਮਲਾ ਬੋਲਿਆ।

ਉਨ੍ਹਾਂ ਘਟਨਾ ਦੀ ਵੀਡੀਓ ਟਵੀਟ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ 18 ਤੋਂ ਵੱਧ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ ਤੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਡੀਆਂ ਪਹਾੜਾਂ ਵਿੱਚ ਟੂਰ ਕਰਨ ਵਿੱਚ ਬਿਜ਼ੀ ਹਨ।

ਦੱਸ ਦੇਈਏ ਕਿ ਮੰਗਲਵਾਰ ਦੇਰ ਰਾਤ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਕੋਲ ਕਬੱਡੀ ਕਲੱਬ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੌਣ ਕਲਾਂ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਕਿਸੇ ਝਗੜੇ ਦੇ ਸਮਝੌਤੇ ਦੇ ਸਿਲਸਿਲੇ ਵਿੱਚ ਗੱਲਬਾਤ ਕਰਵਾਉਣ ਲਈ ਆਇਆ ਸੀ।ਦੂਜੇ ਪਾਸੇ ਪੰਜਾਬ ਵਿੱਚ ਜਿੱਤ ਮਗਰੋਂ ਹੁਣ ਆਮ ਆਦਮੀ ਪਾਰਟੀ ਦਾ ਸਾਰਾ ਧਿਆਨ ਹਿਮਾਚਲ ਪ੍ਰਦੇਸ਼ ਵੱਲ ਹੈ, ਜਿਸ ਨੂੰ ਲੈ ਕੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਰੋਡ ਸ਼ੋਅ ਕਰਨ ਲਈ ਪਹੁੰਚੇ ਹਨ।

Exit mobile version