ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੀਆਂ ਉਚਾਈਆਂ ਨੂੰ ਛੂਹ ਰਹੀ ਹੈ। ਪਹਿਲਾਂ ਉਹ ‘ਬਿੱਗ ਬੌਸ 15’ ਦੀ ਜੇਤੂ ਬਣੀ ਅਤੇ ਫਿਰ ਉਸ ਨੂੰ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ ‘ਨਾਗਿਨ 6’ ‘ਚ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਸ ਦੌਰਾਨ ਹੁਣ ਅਦਾਕਾਰਾ ਨੇ ਆਪਣੇ ਲਈ ਇਕ ਆਲੀਸ਼ਾਨ ਕਾਰ ਖਰੀਦੀ ਹੈ, ਜਿਸ ਦੀ ਕੀਮਤ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਹਾਲ ਹੀ ‘ਚ ਤੇਜਸਵੀ ਨੇ ‘ਔਡੀ ਕਿਊ7’ ਕਾਰ ਖਰੀਦੀ ਹੈ, ਜਿਸ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।
ਦਸ ਦੇਈਏ ਕਿ ਇਸ ਦੌਰਾਨ ਉਸ ਦਾ ਬੁਆਏਫਰੈਂਡ ਕਰਨ ਕੁੰਦਰਾ ਵੀ ਉਸ ਨਾਲ ਨਜ਼ਰ ਆਇਆ। ਸਾਹਮਣੇ ਆਈਆਂ ਤਸਵੀਰਾਂ ਅਤੇ ਵੀਡੀਓਜ਼ ‘ਚ ਕਰਨ ਕਾਫੀ ਮਾਣਮੱਤਾ ਨਜ਼ਰ ਆ ਰਿਹਾ ਹੈ, ਜਦਕਿ ਤੇਜਸਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਤੇਜਸਵੀ ਦਾ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਾਰ ਖਰੀਦਣ ਤੋਂ ਬਾਅਦ ਪੂਜਾ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਕਾਰ ਦੀ ਆਰਤੀ ਕੀਤੀ ਅਤੇ ਨਾਰੀਅਲ ਤੋੜ ਕੇ ਇਸ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਸ ਦੇ ਬੁਆਏਫ੍ਰੈਂਡ ਕਰਨ ਨੇ ਵੀ ਅਭਿਨੇਤਰੀ ਦੀ ਨਵੀਂ ਕਾਰ ਨਾਲ ਤਸਵੀਰਾਂ ਕੈਮਰੇ ‘ਚ ਕੈਦ ਕੀਤੀਆਂ।
ਇਸ ਦੇ ਨਾਲ ਹੀ ਤੇਜਸਵੀ ਦੁਆਰਾ ਖਰੀਦੀ ਗਈ ਇਸ ਕਾਰ ਦੀ ਕੀਮਤ ਜਾਣ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਇਸ ਦੀ ਕੀਮਤ 90 ਲੱਖ ਤੋਂ 1 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਫੈਨਜ਼ ਵੀ ਉਸ ਦੀ ਇਸ ਕਾਮਯਾਬੀ ‘ਤੇ ਕਾਫੀ ਖੁਸ਼ ਹਨ। ਤੇਜਸਵੀ ਨੇ ਕਾਰ ਖਰੀਦਦੇ ਸਮੇਂ ਕਈ ਤਸਵੀਰਾਂ ਵੀ ਖਿਚਵਾਈਆਂ। ਉਸ ਦੇ ਚਿਹਰੇ ‘ਤੇ ਖੁਸ਼ੀ ਝਲਕ ਰਹੀ ਸੀ। ਇਸ ਖਾਸ ਮੌਕੇ ‘ਤੇ ਅਦਾਕਾਰਾ ਬਲੈਕ ਡਰੈੱਸ ‘ਚ ਨਜ਼ਰ ਆਈ, ਜਿਸ ਦੇ ਨਾਲ ਉਸ ਨੇ ਬੀਨ ਕਲਰ ਦਾ ਕੋਟ ਵੀ ਪਾਇਆ ਹੋਇਆ ਸੀ।
Comment here