Site icon SMZ NEWS

ਜ਼ੇਲੇਂਸਕੀ ਨੇ UNSC ‘ਤੇ ਕੱਢਿਆ ਗੁੱਸਾ, ਬੋਲੇ-‘ਜੇ ਰੂਸ ‘ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਖੁਦ ਨੂੰ ਬੰਦ ਕਰ ਦਿਓ’

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਰੂਸ ਨੂੰ ਜੰਗ ਤੋਂ ਰੋਕਣ ਵਿੱਚ ਨਾਕਾਮ ਰਹਿਣ ‘ਤੇ ਸੰਯੁਕਤ ਰਾਸ਼ਟਰ ‘ਤੇ ਆਪਣੀ ਭੜਾਸ ਕੱਢੀ।

ਰਿਪੋਰਟਾਂ ਮੁਤਾਬਕ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਵਿੱਚ ਦਿੱਤੇ ਭਾਸ਼ਣ ਵਿੱਚ ਜ਼ੇਲੇਂਸਕੀ ਨੇ UNSC ਤੋਂ ਰਾਜਧਾਨੀ ਕੀਵ ਦੇ ਕੋਲ ਬੂਚਾ ਕਸਬੇ ਵਿੱਚ ਕਤਲੇਆਮ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਕਿਹਾ ਕਿ ਜੇ ਉਹ ਰੂਸ ‘ਤੇ ਐਕਸ਼ਨ ਨਹੀਂ ਲੈ ਸਕਦੇ ਤਾਂ ਫਿਰ ਉਨ੍ਹਾਂ ਨੂੰ ਇਸ ਸੰਸਥਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

Zelensky lashes out

ਇਸ ਦੌਰਾਨ ਜ਼ੇਲੇਂਸਕੀ ਨੇ UNSC ਨੂੰ ਕਿਹਾ ਕਿ ਰੂਸੀ ਫੌਜਾਂ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਕਾਰਿਆਂ ਤੋਂ ਵੱਖ ਨਹੀਂ ਹਨ। ਉਨ੍ਹਾਂ ਨੇ ਰੂਸੀ ਦਸਤਿਆਂ ਨੂੰ ‘ਜੰਗ ਅਪਰਾਧ ਕਰਨ’ ਦੇ ਮਾਮਲੇ ਵਿੱਚ ਨਿਆਂ ਦੇ ਦਾਇਰੇ ਵਿੱਚ ਲਿਆਉਣ ਖਾਤਿਰ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।

ਜ਼ੇਲੇਂਸਕੀ ਨੇ UNSC ਦੇ ਨੇਤਾਵਾਂ ਨੂੰ ਰੂਸ ਨੂੰ ਸੰਸਥਾ ਤੋਂ ਹਟਾਉਣ ਦੀ ਮੰਗ ਕੀਤੀ। ਰੂਸ UNSC ਦਾ ਸਥਾਈ ਮੈਂਬਰ ਹੈ। ਉਨ੍ਹਾਂ ਕਿਹਾ ਕਿ ਜੰਗ ਨੂੰ ਹਮਲਾਵਰ ਹੋ ਕੇ ਅੱਗੇ ਵਧਾਉਣ ਦਾ ਕੰਮ ਰੂਸ ਨੇ ਕੀਤਾ ਹੈ। ਉਹ ਆਪਣੇ ਖੁਦ ਦੀ ਹਮਲਾਵਰਤਾ ਖਿਲਾਫ ਫੈਸਲੇ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਜਾਂ ਬੰਦ ਕਰ ਦੇਣਾ ਚਾਹੀਦਾ ਹੈ ਤੇ ਜਾਂ ਫਿਰ ਨਵੇਂ ਸਿਰੋਂ ਪੂਰਾ ਸੁਧਾਰ ਕਰਨਾ ਨਹੀਂ ਚਾਹੀਦਾ।

ਉਨ੍ਹਾਂ ਕਿਹਾ ਕਿ ਜੇ ਯੂ.ਐੱਨ. ਗੱਲਾਂ ਤੋਂ ਵੱਧ ਕੁਝ ਕਰਨਾ ਚਾਹੁੰਦਾ ਹੈ ਤੇ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਬਣਾਈ ਰਖਣ ਦੇ ਆਪਣੇ ਜਨ ਆਦੇਸ਼ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਨੇ ਆਪਣੇ ਭਾਵੁਕ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਨਾਲ ਨਜਿੱਠ ਰਹੇ ਹਾਂ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਵੀਡੋ ਨੂੰ ਮਰਨ ਦੇ ਅਧਿਕਾਰੀ ਵਿੱਚ ਬਦਲ ਰਿਹਾ ਹੈ। ਇਹ ਸੁਰੱਖਿਆ ਦੇ ਪੂਰੇ ਢਾਂਚੇ ਨੂੰ ਕਮਜ਼ੋਰ ਕਰਦਾ ਹੈ। ਇਹ ਉਨ੍ਹਾਂ ਨੂੰ ਸਜ਼ਾ ਤੋਂ ਬਚ ਨਿਕਲਣ ਦੀ ਇਜਾਜ਼ਤ ਦਿੰਦਾ ਹੈ।

Exit mobile version