ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਪਾਰਟੀ ਦੇ ਨਾਰਾਜ਼ G-23 ਗਰੁੱਪ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਰੌਲਾ ਪਾ ਕੇ ਲੀਡਰਸ਼ਿਪ ਨੂੰ ਡਿਕਟੇਟ ਕਰ ਰਹੇ ਹਨ। ਲੀਡਰਸ਼ਿਪ ਪ੍ਰੈਸ਼ਰ ਵਿੱਚ ਕੰਮ ਨਹੀਂ ਕਰ ਸਕਦੀ। ਲੀਡਰਸ਼ਿਪ ਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਤਾਂ ਸਿਰਫ ਰਾਜ ਸਭਾ ਦੇ ਚੌਧਰੀ ਨੇ, ਜਿਨ੍ਹਾਂ ਦਾ ਕੋਈ ਸਿਆਸੀ ਆਧਾਰ ਨਹੀਂ ਹੈ। ਇਨ੍ਹਾਂ ਨੂੰ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ।
ਜਾਖੜ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ (ਗਾਂਧੀ ਫੈਮਿਲੀ) ਨਾਲ ਸਾਈਲੈਂਟ ਸਪੋਰਟ ਹੈ। ਇਕ ਪਾਸੇ ਕਰੋੜਾਂ ਕਾਂਗਰਸੀ ਵਰਕਰ ਹਨ ਤਾਂ ਦੂਜੇ ਪਾਸੇ 12 23 ਲੋਕ ਹਨ। ਇਨ੍ਹਾਂ 23 ਵਿੱਚ ਵੀ ਕੁਝ ਲੋਕ ਹਨ, ਜਿਨ੍ਹਾਂ ਦਾ ਸਿਆਸੀ ਆਧਾਰ ਹੈ। ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਕੁਝ ਲੋਕ ਸਿਰਫ ਰਾਜ ਸਭਾ ਦੇ ਚੌਧਰੀ ਨੇ। ਇਥੇ ਦਿੱਲੀ ਦੇ ਲੀਡਰ ਨੇ। ਇਨ੍ਹਾਂ ਲੋਕਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀ ਥਾਂ ‘ਤੇ ਰਖਣਾ ਚਾਹੀਦਾ ਹੈ। ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸੰਗਠਨ ਦੇ ਚੋਣਾਂ ਹੋਣਗੀਆਂ ਤਾਂ ਇਹ ਗੱਲ ਰਖਣਗੇ। ਸਮਾਂ ਆਉਣ ‘ਤੇ ਪੂਰਾ ਖੁਲਾਸਾ ਕਰਨਗੇ। ਜੇ ਉਥੇ ਗੱਲ ਨਾ ਹੋਈ ਤਾਂ ਕੇਂਦਰੀ ਲੀਡਰਸ਼ਿਪ ਵਿੱਚ ਰਖਣਗੇ। ਜਾਖੜ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਝੰਡਾ ਲੈ ਕੇ ਬੈਠਾ ਹੈ, ਬੂਥ ਸੰਭਾਲ ਰਿਹਾ ਹੈ, ਉਹ ਕਾਂਗਰਸ ਪ੍ਰਧਾਨ ਦੇ ਨਾਲ ਹੈ।