Indian PoliticsNationNewsPunjab newsWorld

ਲਹਿਰਾਗਾਗਾ ਤੋਂ ‘ਆਪ’ ਵਿਧਾਇਕ ਨੂੰ ਮਿਲੀ ਧਮਕੀ, ਦੋਸ਼ੀ ਬੋਲਿਆ- ‘2 ਦਿਨਾਂ ‘ਚ ਗੋਲੀ ਮਾਰ ਦੇਵਾਂਗਾ’

ਪੰਜਾਬ ਦੇ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਰਿੰਦਰ ਗੋਇਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਰਾਤ ਨੂੰ ਫੋਨ ‘ਤੇ ਕਿਸੇ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਉਸ ਤੋਂ ਬਾਅਦ ਧਮਕਾਇਆ ਕਿ ਵਿਧਾਇਕ ਨੂੰ ਗੋਲੀ ਮਾਰ ਦੇਵੇਗਾ। ਵਿਧਾਇਕ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਧਮਕੀ ਦੇਣ ਵਾਲੇ ਮੋਬਾਈਲ ਨੰਬਰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਧਾਇਕ ਵਰਿੰਦਰ ਗੋਇਲ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਸਵਾ 9 ਵਜੇ ਉਨ੍ਹਾਂ ਨੂੰ ਇੱਕ ਕਾਲ ਆਈ। ਫੋਨ ਉਨ੍ਹਾਂ ਦੇ ਪੀਏ ਰਾਕੇਸ਼ ਗੁਪਤਾ ਨੇ ਚੁੱਕਿਆ। ਫੋਨ ਕਰਨ ਵਾਲੇ ਨੇ ਪਹਿਲਾਂ ਉਨ੍ਹਾਂ ਦੇ ਨਾਂ ‘ਤੇ ਗਾਲ੍ਹਾਂ ਕੱਢੀਆਂ ਤੇ ਬਾਅਦ ਵਿਚ ਕਿਹਾ ਕਿ 2 ਦਿਨ ਵਿਚ ਵਿਧਾਇਕ ਨੂੰ ਗੋਲੀ ਮਾਰ ਦੇਵੇਗਾ।

ਡੀਐੱਸਪੀ ਮਨੋਜ ਗੋਰਸੀ ਨੇ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਮਾਮਲੇ ਵਿਚ ਮੋਬਾਈਲ ਨੰਬਰ ਜ਼ਰੀਏ ਧਮਕੀ ਦੇਣ ਵਾਲੇ ਦਾ ਪਤਾ ਕੀਤਾ ਜਾ ਰਿਹਾ ਹੈ। ਪੁਲਿਸ ਨੂੰ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਲਦ ਹੀ ਦੋਸ਼ੀ ਨੂੰ ਫੜ ਲਿਆ ਜਾਵੇਗਾ।ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ 1993 ਵਿਚ ਗੋਲੀ ਲੱਗ ਚੁੱਕੀ ਹੈ। ਉਹ ਉਦੋਂ ਵੀ ਨਹੀਂ ਡਰੇ। ਹੁਣ ਤਾਂ ਉਨ੍ਹਾਂ ਨੂੰ 60 ਹਜ਼ਾਰ ਲੋਕਾਂ ਨੇ ਵੋਟ ਦਿੱਤੀ ਹੈ, ਇਸ ਲਈ ਉਹ ਕਿਸੇ ਤੋਂ ਨਹੀਂ ਡਰਦੇ।ਉਨ੍ਹਾਂ ਕਿਹਾ ਕਿ ਇੱਕ ਵਿਧਾਇਕ ਨੂੰ ਧਮਕੀ ਦੇਣਾ ਕਿਸੇ ਦੀ ਸ਼ਰਾਰਤ ਨਹੀਂ ਸਗੋਂ ਉਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਦੋਸ਼ੀ ਨੂੰ ਕਿਸੇ ਦੀ ਸ਼ਹਿ ਹੋ ਸਕਦੀ ਹੈ। ਹੁਣ ਮਾਮਲਾ ਪੁਲਿਸ ਕੋਲ ਹੈ, ਉਹ ਇਸ ਦੀ ਜਾਂਚ ਕਰਨਗੇ।

Comment here

Verified by MonsterInsights