Indian PoliticsNationNewsWorld

ਦੇਹਰਾਦੂਨ ਦੀ ਬਜ਼ੁਰਗ ਮਹਿਲਾ ਨੇ ਰਾਹੁਲ ਗਾਂਧੀ ਦੇ ਨਾਂ ਕੀਤੀ ਆਪਣੀ ਸਾਰੀ ਜਾਇਦਾਦ, ਦੱਸੀ ਇਹ ਵਜ੍ਹਾ

ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਡਾਲਨਵਾਲਾ ਨਹਿਰੂ ਰੋਡ ਦੀ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਨੇ ਆਪਣੀ ਜਾਇਦਾਦ ਦਾ ਮਾਲਕਾਨਾ ਹੱਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਂ ਕਰ ਦਿੱਤਾ ਹੈ। ਮਹਿਲਾ ਵੱਲੋਂ ਇਸ ਸਿਲਸਿਲੇ ਵਿਚ ਅਦਾਲਤ ਵਿਚ ਵਸੀਅਤਨਾਮਾ ਪੇਸ਼ ਕੀਤਾ ਗਿਆ।

ਮਹਾਨਗਰ ਪ੍ਰਧਾਨ ਲਾਲ ਚੰਦ ਸ਼ਰਮਾ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਨਾਂ ਆਪਣੀ ਜਾਇਦਾਦ ਦਾ ਵਸੀਅਤਨਾਮਾ ਸਾਬਕਾ ਸੂਬਾ ਪ੍ਰਧਾਨ ਪ੍ਰੀਤਮ ਸਿੰਘ ਨੂੰ ਉਨ੍ਹਾਂ ਦੇ ਯਮੁਨਾ ਕਾਲੋਨੀ ਸਥਿਤ ਰਿਹਾਇਸ਼ ‘ਤੇ ਸੌਂਪਦੇ ਹੋਏ ਪੁਸ਼ਪਾ ਮੁੰਜਿਆਲ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੈ।

ਬਜ਼ੁਰਗ ਮਹਿਲਾ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਅੱਗੇ ਵੱਧ ਕੇ ਦੇਸ਼ ਲਈ ਆਪਣੀ ਸਰਵਉੱਚ ਕੁਰਬਾਨੀ ਦਿੱਤੀ ਹੈ ਫਿਰ ਭਾਵੇਂ ਸ਼੍ਰੀਮਤੀ ਇੰਦਰਾ ਗਾਂਧੀ ਹੋਣ ਜਾਂ ਰਾਜੀਵ ਗਾਂਧੀ। ਦੋਵਾਂ ਨੇ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ। ਅਜਿਹੇ ਵਿਚ ਉਹ ਆਪਣੀ ਜਾਇਦਾਦ ਰਾਹੁਲ ਗਾਂਧੀ ਨੂੰ ਦੇਣਾ ਚਾਹੁੰਦੀ ਹੈ।

ਉਤਰਾਖੰਡ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਨੇਤਾ ਪ੍ਰੀਤਮ ਸਿੰਘ ਨੇ ਪੁਸ਼ਪਾ ਮੁੰਜਿਆਲ ਦੇ ਇਸਕਦਮ ਦੀ ਸ਼ਲਾਘਾ ਕੀਤੀ। ਪ੍ਰੀਤਮ ਸਿੰਘ ਨੇ ਕਿਹਾ ਕਿ ਮਹਿਲਾ ਦਾ ਕਾਂਗਰਸ ਤੇ ਗਾਂਧੀ ਪਰਿਵਾਰ ਨਾਲ ਡੂੰਘਾ ਲਗਾਅ ਹੈ ਜਿਸ ਦੀ ਵਜ੍ਹਾ ਨਾਲ ਉਹ ਆਪਣੀ ਜਾਇਦਾਦ ਰਾਹੁਲ ਗਾਂਧੀ ਦੇ ਨਾਂ ਕਰ ਰਹੇ ਹਨ।

 

ਅੱਜ ਦੇ ਇੱਸ ਯੁੱਗ ਵਿਚ ਜਿਥੇ ਲੋਕ ਜਾਇਦਾਦ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ, ਅਜਿਹੇ ਵਿਚ ਪੁਸ਼ਪਾ ਮੁੰਜਿਆਲ ਦਾ ਇਹ ਕਦਮ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦੇਈਏ ਕਿ ਉਕਤ ਜਾਇਦਾਦ ਰਾਜਧਾਨੀ ਦੇ ਬਹੁਤ ਹੀ ਪਾਸ਼ ਇਲਾਕੇ ਵਿਚ ਹੈ ਤੇ ਕਾਫੀ ਕੀਮਤੀ ਵੀ ਹੈ।

Comment here

Verified by MonsterInsights