ਤਾਲਿਬਾਨ ਨੇ ਅਫਗਾਨਿਸਤਾਨ ਵਿਚ ਅਫੀਮ ਦੀ ਖੇਤੀ ਉਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨੀ ਹਕੂਮਤ ਵਿਚ ਇਹ ਫਰਮਾਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਜਦੋਂ ਅਫਗਾਨਿਸਤਾਨ ਦੇ ਕਿਸਾਨਾਂ ਨੇ ਲਾਲ ਫੁੱਲ ਦੀ ਕਟਾਈ ਸ਼ੁਰੂ ਕਰ ਦਿੱਤੀ। ਇਨ੍ਹਾਂ ਲਾਲ ਫੁੱਲਾਂ ਨਾਲ ਹੈਰੋਇਨ ਬਣਾਉਣ ਵਿਚ ਇਸਤੇਮਾਲ ਹੋਣ ਵਾਲੀ ਅਫੀਮ ਮਿਲਦੀ ਹੈ।
ਫਰਮਾਨ ਜਾਰੀ ਕਰਦੇ ਹੋਏ ਤਾਲਿਬਾਨ ਨੇ ਅਫਗਾਨਿਸਤਾਨ ਦੇ ਕਿਸਾਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ। ਤਾਲਿਬਾਨੀ ਫਰਮਾਨ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਕਟਾਈ ਜਾਰੀ ਰੱਖਣਗੇ ਤਾਂ ਉਨ੍ਹਾਂ ਦੀ ਫਸਲ ਸਾੜ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਕੈਦ ਦੀ ਸਜ਼ਾ ਤੱਕ ਸੁਣਾਈ ਜਾ ਸਕਦੀ ਹੈ।

ਤਾਲਿਬਾਨ ਦੇ ਇਸ ਫਰਮਾਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਨੂੰ 1990 ਦੇ ਦਹਾਕੇ ਦੀ ਯਾਦ ਦਿਵਾ ਦਿੱਤੀ ਹੈ। ਜਦੋਂ ਉਥੋਂ ਦੀ ਸਰਕਾਰ ਨੇ ਅਫੀਮ ਦੀ ਖੇਤੀ ਨੂੰ ਗੈਰ-ਕਾਨੂੰਨੀ ਐਲਾਨਿਆ ਸੀ। ਤਾਲਿਬਾਨ ਨੇ ਉਦੋਂ ਇਹ ਪ੍ਰਤੀਬੰਧ ਦੋ ਸਾਲ ਦੇ ਅੰਦਰ ਪੂਰੇ ਮੁਲਕ ਵਿਚ ਲਾਗੂ ਕਰ ਦਿੱਤਾ ਹੈ।
Comment here