Site icon SMZ NEWS

ਮਾਨ ਸਰਕਾਰ ਦੀ ਨਵੀਂ ਤਰਕੀਬ, ਵਾਢੀ ਮਗਰੋਂ ਵਿਹਲੇ ਟਰੈਕਟਰ ਢੋਆ-ਢੁਆਈ ਲਈ ਵਰਤ ਸਕਣਗੇ ਕਿਸਾਨ

ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਆਮ ਦਮੀ ਪਾਰਟੀ ਦੀ ਸਰਕਾਰ ਕਿਸਾਨ ਪੱਖੀ ਫੈਸਲੇ ਲੈਣ ਵਿੱਚ ਲੱਗੀ ਹੋਈ ਹੈ। ਹੁਣ ਹਾੜ੍ਹੀ ਦੇ ਖ਼ਰੀਦ ਸੀਜ਼ਨ ਲਈ ਕਿਸਾਨ ਦੇ ਹੱਕ ਵਿੱਚ ਇੱਕ ਨਵੀਂ ਪਲਾਨਿੰਗ ਕਰ ਰਹੀ ਹੈ, ਫ਼ਸਲ ਦੀ ਵਾਢੀ ਮਗਰੋਂ ਵਿਹਲੇ ਹੋ ਚੁੱਕੇ ਖੇਤੀ ਟਰੈਕਟਰਾਂ ਨੂੰ ਕਿਸਾਨ ਖ਼ਰੀਦ ਕੇਂਦਰਾਂ ’ਚੋਂ ਅਨਾਜ ਦੀ ਢੋਆ-ਢੁਆਈ ਲਈ ਆਪਣੇ ਟਰੈਕਟਰ-ਟਰਾਲੀ ਦੀ ਵਰਤੋਂ ਕਰ ਸਕਣਗੇ| ਇਸ ਨਾਲ ਇੱਕ ਤਾਂ ਕਿਸਾਨਾਂ ਨੂੰ ਵਾਧੂ ਆਮਦਨ ਵੀ ਹੋ ਜਾਵੇਗੀ, ਦੂਜੇ ਪਾਸੇ, ਇਕਦਮ ਫਸਲ ਦੇ ਮੰਡੀਆਂ ਵਿਚ ਆਉਣ ਨਾਲ ਚੁਕਾਈ ਦਾ ਕੰਮ ਵੀ ਤੇਜ਼ ਹੋ ਸਕੇਗਾ।

Farmers to use idle tractors

ਸੀ.ਐੱਮ. ਮਾਨ ਨੇ ਇਸ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਕੇ ਇਸ ਸਬੰਧੀ ਹਦਾਇਤਾਂ ਅਤੇ ਪ੍ਰਕਿਰਿਆ ਤਿਆਰ ਕਰਨ ਲਈ ਕਿਹਾ ਹੈ। ਚਾਹਵਾਨ ਕਿਸਾਨ ਆਪਣੀ ਫ਼ਸਲ ਦੀ ਵੇਚ-ਵੱਟਤ ਮਗਰੋਂ ਖ਼ਰੀਦ ਕੇਂਦਰਾਂ ਤੋਂ ਗੁਦਾਮਾਂ/ ਪਲਿੰਥਾਂ/ ਚੌਲ ਮਿੱਲਾਂ ਆਦਿ ਤੱਕ ਅਨਾਜ ਦੀ ਢੋਆ-ਢੋਆਈ ਲਈ ਆਪਣੇ ਖੇਤੀ ਵਾਲੇ ਟਰੈਕਟਰ ਇਸਤੇਮਾਲ ਕਰ ਸਕਣਗੇ

ਜਾਣਕਾਰੀ ਅਨੁਸਾਰ ਮਾਨ ਸਰਕਾਰ ਮੋਟਰ ਵਹੀਕਲ ਐਕਟ 1998 ’ਚ ਸੋਧ ਕਰਕੇ ਇਕੱਲੇ ਖ਼ਰੀਦ ਸੀਜ਼ਨ ਵਿਚ ਅਨਾਜ ਦੀ ਢੋਆ-ਢੁਆਈ ਲਈ ਟਰੈਕਟਰ ਵਰਤਣ ਦੀ ਖੁੱਲ੍ਹ ਦੇਣ ਦਾ ਰਾਹ ਕੱਢ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਟਰੈਕਟਰ ਨੂੰ ਕਮਰਸ਼ੀਅਲ ਵ੍ਹੀਕਲ ਵਜੋਂ ਰਜਿਸਟਰ ਕਰਾਉਣ ਦੀ ਲੋੜ ਨਾ ਪਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਵਾਧੂ ਕਾਗਜ਼ੀ ਉਲਝਣ ਤੋਂ ਮੁਕਤ ਕਰਨ ਵਾਸਤੇ ਵੀ ਰਾਹ ਲੱਭ ਰਹੇ ਹਨ।

Exit mobile version