ਸੰਗੀਤ ਦੀ ਦੁਨੀਆ ਦੇ ਸਭ ਤੋਂ ਮਸ਼ਹੂਰ ‘ਗ੍ਰੈਮੀ ਐਵਾਰਡਸ’ ਨਾਲ ਦੋ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਨਿਵਾਜਿਆ ਗਿਆ। ਇਨ੍ਹਾਂ ਵਿੱਚੋਂ ਇੱਕ ਇੰਡੀਅਨ-ਅਮਰੀਕਨ ਸਿੰਗਰ ਫਾਲਗੁਨੀ ਸ਼ਾਹ ਹੈ ਤੇ ਦੂਜੇ ਰਿਕੀ ਕੇਜ਼ ਹਨ, ਜੋਕਿ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਸ ਐਲਾਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਸਿੰਗਰ ਫਾਲਗੁਨੀ ਸ਼ਾਹ ਨੂੰ ਸੋਸ਼ਲ ਮੀਡੀਆ ‘ਤੇ ਸਪੈਸ਼ਲ ਪੋਸਟ ਕਰਕੇ ਵਧਾਈ ਦਿੱਤੀ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਸਿੰਗਰ ਨੇ ਆਪਣੀ ਕਲਾ ਨਾਲ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਗ੍ਰੈਮੀ ਐਵਾਰਡਸ ਫੰਕਸ਼ਨ ਦੀ ਸਮਾਪਤੀ ਮਗਰੋਂ ਪੀ.ਐੱਮ. ਮੋਦੀ ਨੇ ਟਵਿਟਰ ‘ਤੇ ਇੱਕ ਪੋਸਟ ਕੀਤੀ। ਇਸ ਪੋਸਟ ਵਿੱਚ ਪੀ.ਐੱਮ. ਮੋਦੀ ਨੇ ਭਾਰਤ ਮੂਲ ਦੀ ਇੰਡੀਅਨ ਅਮਰੀਕਨ ਸਿੰਗਰ ਫਾਲਗੁਨੀ ਨੂੰ ਮੁਬਾਰਕਬਾਦ ਦਿੱਤੀ। ਪੀ.ਐੱਮ. ਮੋਦੀ ਨੇ ਆਪਣੇ ਪੋਸਟ ਵਿੱਚ ਕਿਹਾ, ‘ਮੁਬਾਰਕ ਹੋਵੇ ਫਾਲਗੁਨੀ ਸ਼ਾਹ, ਤੁਹਾਨੂੰ ਬੈਸਟ ਚਿਲਡਰਸ ਮਿਊਜ਼ਿਕ ਐਲਬਮ ਲਈ ਗ੍ਰੈਮੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਤੁਹਾਨੂੰ ਤੁਹਾਡੇ ਭਵਿੱਖ ਲਈ ਬਹੁਤ-ਬਹੁਤ ਸ਼ੁਭਕਮਾਨਾਵਾਂ!’
ਦੂਜੇ ਪਾਸੇ ਸਿੰਗਰ ਫਾਲਗੁਨੀ ਸ਼ਾਹ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨਾਲ ਐਵਾਰਡ ਮਿਲਣ ਦੀ ਖੁਸ਼ੀ ਜ਼ਾਹਿਰ ਕੀਤੀ ਸੀ। ਸਿੰਗਰ ਨੇ ਬੈਸਟ ਚਿਲਡਰਨ ਮਿਊਜ਼ਿਕ ਕੈਟਾਗਰੀ ਵਿੱਚ ਆਪਣਾ ਨਾਂ ਸਭ ਤੋਂ ਉਪਰ ਦਰਜ ਕਰਵਾਇਆ ਤੇ ਗ੍ਰੈਮੀ ਐਵਾਰਡ ਪਾਇਆ। ਦੱਸ ਦੇਈਏ ਕਿ ਫਾਲਗੁਨੀ ਨੂੰ ‘ਅ ਕਲਰਫੁਲ ਵਰਲਡ’ ਐਲਬਮ ਲਈ ਸਨਮਾਨਤ ਕੀਤਾ ਗਿਆ।
Comment here