Site icon SMZ NEWS

ਏਲਨ ਮਸਕ ਨੇ ਟਵਿੱਟਰ ‘ਚ ਖਰੀਦੀ ਹਿੱਸੇਦਾਰੀ, Twitter ਦੇ ਸ਼ੇਅਰਾਂ ‘ਚ 28 ਫੀਸਦੀ ਦਾ ਆਇਆ ਉਛਾਲ

ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਮਸਕ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਇੰਕ ‘ਚ 9.2 ਫੀਸਦੀ ਦੀ ਹਿੱਸੇਦਾਰੀ ਖਰੀਦੀ ਹੈ।

ਏਲਨ ਮਸਕ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤੀ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀ ਵਿਚ ਵੱਡੀ ਹਿੱਸੇਦਾਰੀ ਲਈ ਹੈ। ਇਸ ਤੋਂ ਬਾਅਦ ਅੱਜ ਟਵਿੱਟਰ ਦੇ ਸ਼ੇਅਰਾਂ ਵਿਚ 28 ਫੀਸਦੀ ਦਾ ਉਛਾਲ ਆਇਆ। ਜਾਣਕਾਰੀ ਮੁਤਾਬਕ ਏਲਨ ਮਸਕ ਨੇ ਕੰਪਨੀ ਵਿਚ 9.2 ਫੀਸਦੀ ਹਿੱਸੇਦਾਰੀ ਨਾਲ ਟਵਿੱਟਰ ਸਟਾਕ ਦੇ 73,486,938 ਸ਼ੇਅਰ ਖਰੀਦੇ ਹਨ। ਸ਼ੁੱਕਰਵਾਰ ਦੇ ਬੰਦ ਭਾਅ 39.31 ਡਾਲਰ ਦੇ ਆਧਾਰ ‘ਤੇ ਹੋਲਡਿੰਗ ਦੀ ਕੀਮਤ ਲਗਭਗ 2.9 ਅਰਬ ਡਾਲਰ ਹੈ।

ਗੌਰਤਲਬ ਹੈ ਕਿ ਏਲਨ ਮਸਕ ਟਵਿੱਟਰ ਦੀ ਆਲੋਚਨਾ ਕਰਨ ਦੇ ਮਾਮਲੇ ਵਿਚ ਖਾਸ ਚਰਚਾ ਵਿਚ ਰਹੇ ਹਨ। ਰਿਪੋਰਟ ਮੁਤਾਬਕ ਅਰਬਪਤੀ ਕਾਰੋਬਾਰੀ ਨੇ ਪਿਛਲੇ ਹਫਤੇ ਟਵਿੱਟਰ ਦੀ ਆਲੋਚਨਾ ਕੀਤੀ ਸੀ ਤੇ ਆਪਣੀ ਯੋਜਨਾ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਉਹ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਬਣਾ ਸਕਦੇ ਹਨ। ਦੱਸ ਦੇਈਏ ਕਿ 25 ਮਾਰਚ ਨੂੰ ਮਸਕ ਨੇ ਟਵੀਟ ਕੀਤਾ ਸੀ ਕਿ ‘ਇਕ ਕਾਰਜਸ਼ੀਲ ਲੋਕਤੰਤਰ ਲਈ ਪ੍ਰਗਟਾਵੇ ਦੀ ਆਜ਼ਾਦੀ ਜ਼ਰੂਰੀ ਹੈ। ਕੀ ਤੁਸੀਂ ਮੰਨਦੇ ਹੋ ਕਿ ਟਵਿੱਟਰ ਇਸ ਸਿਧਾਂਤ ਦਾ ਸਖਤੀ ਨਾਲ ਪਾਲਣਾ ਕਰਦਾ ਹੈ’?

Exit mobile version