Crime newsNationNews

ਇੰਦੌਰ : ਘਰ ‘ਚ PM ਮੋਦੀ ਦੀ ਤਸਵੀਰ ਲਗਾਉਣ ‘ਤੇ ਮਕਾਨ ਮਾਲਕ ਬੋਲਿਆ, ‘ਫੋਟੋ ਹਟਾਓ ਜਾਂ ਖਾਲੀ ਕਰੋ ਮਕਾਨ’

ਮੱਧਪ੍ਰਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਗਾਉਣ ਇਕ ਕਿਰਾਏਦਾਰ ਨੂੰ ਭਾਰੀ ਪੈ ਗਿਆ ਹੈ। ਉਸ ਦਾ ਮਕਾਨ ਮਾਲਕ ਉਸ ‘ਤੇ ਮੋਦੀ ਦੀ ਤਸਵੀਰ ਹਟਾਉਣ ਲਈ ਦਬਾਅ ਬਣਾ ਰਿਹਾ ਹੈ। ਕਿਰਾਏਦਾਰ ਮੁਤਾਬਕ ਮਕਾਨ ਮਾਲਕ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਜਾਂ ਤਾਂ ਤਸਵੀਰ ਹਟਾਓ ਜਾਂ ਮਕਾਨ ਖਾਲੀ ਕਰੇ, ਨਹੀਂ ਤਾਂ ਉਹ ਉਸ ਨੂੰ ਮਾਰ ਦੇਵੇਗਾ। ਇਹ ਸੁਣ ਕੇ ਉਸ ਦੀ ਮਾਂ ਨੂੰ ਹਾਰਟ ਅਟੈਕ ਆ ਗਿਆ। ਉਹ ਹਸਪਤਾਲ ਵਿਚ ਭਰਤੀ ਹੈ।

ਇਹ ਹੈਰਾਨ ਕਰਨ ਵਾਲਾ ਮਾਮਲਾ ਇੰਦੌਰ ਵਿਚ ਪੁਲਿਸ ਕਮਿਸ਼ਨ ਦੀ ਜਨਸੁਣਵਾਈ ਵਿਚ ਮੰਗਲਵਾਰ ਨੂੰ ਸਾਹਮਣੇ ਆਇਆ। ਇੱਕ ਨੌਜਵਾਨ ਅਰਜ਼ੀ ਲੈ ਕੇ ਪੁੱਜਾ। ਉਸ ਨੇ ਦੱਸਿਆ ਕਿ ਉਹ ਪੀਰ ਗਲੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਤੇ ਉਸ ਨੇ ਆਪਣੇ ਘਰ ਵਿਚ ਪੀਐੱਮ ਨਰਿੰਦਰ ਮੋਦੀ ਦੀ ਤਸਵੀਰ ਲਗਾਈ ਹੋਈ ਹੈ।

ਕਿਰਾਏਦਾਰ ਦਾ ਨਾਂ ਮੁਹੰਮਦ ਯੂਸਫ ਖਾਨ ਹੈ। ਉਸ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਪੀਰਗਲੀ ਵਿਚ ਸ਼ਰੀਫ ਮੰਸੂਰੀ, ਯਾਕੂਬ ਮੰਸੂਰੀ ਤੇ ਸੁਲਤਾਨ ਮੰਸੂਰੀ ਦੇ ਮਕਾਨ ਵਿਚ ਕਿਰਾਏ ‘ਤੇ ਰਹਿ ਰਿਹਾ ਹੈ। ਯੂਸਫ ਨੇ ਕਿਹਾ ਕਿ ਮੋਦੀ ਦੀ ਫੋਟੋ ਲਗਾਉਣ ‘ਤੇ ਮੈਨੂੰ ਤਿੰਨੋਂ ਭਰਾਵਾਂ ਨੇ ਘਰ ਖਾਲੀ ਕਰਨ ਦੀ ਧਮਕੀ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਜੇਕਰ ਫੋਟੋ ਨਾ ਹਟਾਈ ਤਾਂ ਉਹ ਘਰ ਦਾ ਸਾਮਾਨ ਸੁੱਟ ਦੇਣਗੇ।

ਯੂਸਫ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਹਾਂ। ਮੈਂ ਉਨ੍ਹਾਂ ਦੇ ਆਰਟੀਕਲ ਵੀ ਪੜ੍ਹਦਾ ਰਹਿੰਦਾ ਹਾਂ। ਮੈਂ ਸੰਘ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਹਾਂ। ਇਹ ਗੱਲ ਮੇਰੇ ਮਕਾਨ ਮਾਲਕ ਨੂੰ ਪਸੰਦ ਨਹੀਂ ਹੈ। ਯੂਸਫ ਨੇ ਪੁਲਿਸ ‘ਤੇ ਵੀ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਫਰਿਆਦੀ ਦੀ ਸ਼ਿਕਾਇਤ ਸੁਣ ਜਨਸੁਣਵਾਈ ਵਿਚ ਮੌਜੂਦ ਸੀਨੀਅਰ ਅਧਿਕਾਰੀਆਂ ਨੇ ਸਬੰਧਤ ਥਾਣਾ ਇੰਚਾਰਜ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਯੂਸਫ ਨੇ ਦੱਸਿਆ ਕਿ ਉਸ ਦਾ ਪਰਿਵਾਰ 35 ਸਾਲਾਂ ਤੋਂ ਇੰਦੌਰ ਦੇ ਪੀਰ ਗਲੀ ਦੇ ਇਸੇ ਮਕਾਨ ਵਿਚ ਰਹਿ ਰਿਹਾ ਹੈ। ਉਹ ਆਪਣੇ ਮਾਤਾ-ਪਿਤਾ, ਦੋ ਭਰਾ ਤੇ ਦੋ ਬੱਚਿਆਂ ਨਾਲ ਰਹਿ ਰਿਹਾ ਹੈ। ਉਸ ਦਾ ਪਰਿਵਾਰ ਰੇਡੀਮੇਡ ਦਾ ਕੰਮ ਕਰਦਾ ਹੈ। ਮਕਾਨ ਮਾਲਕ ਉਸ ਨੂੰ ਪਿਛਲੇ 15 ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਬਾਅਦ ਉਸ ਨੇ ਥਾਣੇ ਵਿਚ ਅਰਜ਼ੀ ਦੇਣ ਤੋਂ ਬਾਅਦ ਜਨਸੁਣਵਾਈ ਵਿਚ ਵੀ ਅਰਜ਼ੀ ਦਿੱਤੀ।

Comment here

Verified by MonsterInsights