Site icon SMZ NEWS

ਲੋਕ ਸਭਾ ‘ਚ ਸਾਂਸਦ ਮਨੀਸ਼ ਤਿਵਾੜੀ ਬੋਲੇ , ‘ਪ੍ਰਮਾਣੂ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦੀ ਲੋੜ’

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਸਦਨ ਵਿਚ ਸਿਫਰ ਕਾਲ ਦੌਰਾਨ ਪਾਕਿਸਤਾਨ ਵਿਚ ਮਿਜ਼ਾਈਲ ਡਿਗਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਜਦੋਂ ਭਾਰਤੀ ਮਿਜ਼ਾਈਲ ਪਾਕਿਸਤਾਨੀ ਸਰਹੱਦ ਵਿਚ ਡਿੱਗੀ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਦੀ ਤਿਆਰੀ ਕਰ ਲੱਗਾ ਸੀ।

ਤਿਵਾੜੀ ਨੇ ਕਿਹਾ ਕਿ ਇਸ ਮਿਜ਼ਾਈਲ ਦੇ ਰੇਂਜ ਵਿਚ ਕਈ ਨਾਗਰਿਕ ਜਹਾਜ਼ ਸਨ ਅਤੇ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਸੀ। ਅਸੀਂ ਉਸ ਦਿਨ ਕਿਸਮਤ ਵਾਲੇ ਰਹੇ ਪਰ ਹੁਣ ਸਾਨੂੰ ਪ੍ਰਮਾਣੂ ਮੁੱਦਿਆਂ ਉਤੇ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਰਾਜਨਾਥ ਸਿੰਘ ਨੇ ਇਸ ਮੁੱਦੇ ‘ਤੇ 15 ਮਾਰਚ ਨੂੰ ਸੰਸਦ ਵਿਚ ਬਿਆਨ ਦਿੱਤਾ ਸੀ ਤੇ ਇਹ ਸੂਚਿਤ ਕੀਤਾ ਸੀ ਕਿ ਘਟਨਾ ਨੂੰ ਲੈ ਕੇ ਕੋਰਟ ਆਫ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਮੁਤਾਬਕ ਮਿਜ਼ਾਈਲ ਯੂਨਿਟ ਦੇ ਰੈਗੂਲਰ ਰੱਖ-ਰਖਾਅ ਤੇ ਨਿਰੀਖਣ ਦਰਾਨ 9 ਮਾਰਚ ਦੀ ਸ਼ਾਮ ਨੂੰ ਲਗਭਗ 7 ਵਜੇ ਗਲਤੀ ਨਾਲ ਇਕ ਮਿਜ਼ਾਈਲ ਚਲ ਗਈ ਸੀ।

ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੇ ਪਾਕਿਸਤਾਨ ਦੇ ਇੱਕ ਖੇਤਰ ਵਿਚ ਉਤਰਨ ਦੀ ਜਾਣਕਾਰੀ ਮਿਲੀ। ਰੱਖਿਆ ਮੰਤਰੀ ਨੇ 15 ਮਾਰਚ ਨੂੰ ਲੋਕ ਸਭਾ ਵਿਚ ਕਿਹਾ ਸੀ ਕਿ ਹਾਲਾਂਕਿ ਇਸ ਘਟਨਾ ‘ਤੇ ਅਫਸੋਸ ਹੈ ਪਰ ਰਾਹਤ ਇਹ ਹੈ ਕਿ ਦੁਰਘਟਨਾ ਵਿਚ ਕਿਸੇ ਨੂੰ ਸੱਟ ਨਹੀਂ ਆਈ।

Exit mobile version