Site icon SMZ NEWS

ਤੁਰਕੀ ‘ਚ ਸਫਲ ਰਹੀ ਗੱਲਬਾਤ, ਪੁਤਿਨ ਤੇ ਜੇਲੇਂਸਕੀ ਦੀ ਜਲਦ ਹੋ ਸਕਦੀ ਹੈ ਮੁਲਾਕਾਤ

ਯੂਕਰੇਨ ਤੇ ਰੂਸ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਹੈ। ਇਨ੍ਹਾਂ ਸਭ ਦੇ ਦਰਮਿਆਨ ਵੱਡੀ ਖਬਰ ਇਹ ਸਾਹਮਣੇ ਆਈ ਹੈ ਕਿ ਤੁਰਕੀ ਵਿਚ ਹੋਈ ਸਫਲ ਬੈਠਕ ਤੋਂ ਬਾਅਦ ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਮੁਲਾਕਾਤ ਕਰ ਸਕਦੇ ਹਨ।

ਉਪ ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਰੂਸ ਕੀਵ ਤੇ ਉੱਤਰੀ ਯੂਕਰੇਨੀ ਸ਼ਹਿਰ ਚੇਰਨੀਹਾਈਵ ਕੋਲ ਫੌਜੀ ਗਤੀਵਿਧੀਆਂ ਨੂੰ ਘੱਟ ਕਰੇਗਾ। ਹਾਲਾਂਕਿ ਕੀਵ ਦੇ ਵਾਰਤਾਕਾਰਾਂ ਨੇ ਯੂਕਰੇਨੀ ਸੁਰੱਖਿਆ ਦੀ ਗਾਰੰਟੀ ਲਈ ਕੌਮਾਂਤਰੀ ਸਮਝੌਤੇ ਦੀ ਅਪੀਲ ਕੀਤੀ ਹੈ।

ਇੰਸਤਾਬੁਲ ਵਿਚ ਯੂਕਰੇਨ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਰੂਸ ਦੇ ਮੁੱਖ ਵਾਰਤਾਕਾਰ ਵਲਾਦਿਮੀਰ ਮੇਡਿੰਸਕੀ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿਚ ਸ਼ਾਂਤੀ ਸਮਝੌਤੇ ਦਾ ਮਸੌਦਾ ਤਿਆਰ ਹੋਣ ਤੋਂ ਬਾਅਦ ਕ੍ਰੇਮਲਿਨ ਇਸ ਤਰ੍ਹਾਂ ਦੀ ਬੈਠਕ ਕਰਨ ਲਈ ਤਿਆਰ ਹੈ। ਰਿਪੋਰਟ ਮੁਤਾਬਕ ਪੁਤਿਨ ਤੇ ਜੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚ ਗੱਲਬਾਤ ਹੋਵੇਗੀ।

ਤੁਰਕੀ ਵਿਚ ਯੂਕਰੇਨ ਤੇ ਰੂਸ ਵਿਚ ਗੱਲਬਾਤ ਅਜਿਹੇ ਸਮੇਂ ਵਿਚ ਹੋ ਰਹੀ ਹੈ ਜਦੋਂ ਯੂਕਰੇਨੀ ਤੇ ਪੱਛਮੀ ਖੁਫੀਆ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਰਪਿਨ ਦੇ ਕੀਵ ਉਪਨਗਰ ਤੋਂ ਰੂਸੀ ਸੈਨਿਕਾਂ ਨੂੰ ਖਦੇੜਨ ਵਿਚ ਯੂਕਰੇਨੀ ਸਫਲਤਾ ਦੇ ਬਾਵਜੂਦ ਰੂਸੀ ਫੌਜ ਯੂਕਰੇਨ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਮਲਿਆਂ ਨਾਲ ਸੰਕਟ ਵੱਧ ਰਿਹਾ ਹੈ।

ਗੱਲਬਾਤ ਦੇ ਨਤੀਜਿਆਂ ਦੇ ਤੌਰ ‘ਤੇ ਯੂਕੇ, ਚੀਨੀ, ਅਮਰੀਕਾ, ਤੁਰਕੀ, ਫਰਾਂਸ, ਕੈਨੇਡਾ, ਇਟਲੀ,ਪੋਲੈਂਡ ਤੇ ਇਜ਼ਰਾਈਲ ਯੂਕਰੇਨ ਲਈ ਸੁਰੱਖਿਆ ਗਾਰੰਟਰ ਬਣ ਸਕਦੇ ਹਨ। ਉਹ ਇਕ ਕੌਮਾਂਤਰੀ ਸੰਧੀ ਤਹਿਤ ਕੰਮ ਕਰਨਗੇ ਜੋ ਕਿ ਯੂਕਰੇਨ ਦੀ ਮੰਗ ‘ਤੇ ਨੋ ਫਲਾਈ ਜ਼ੋਨ ਬਣਾਉਣ ਵਿਚ ਸਮਰੱਥ ਹਨ।

Exit mobile version