ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ ਆਖਿਰਕਾਰ ਪੰਜ ਸਾਲਾਂ ਬਾਅਦ ਪੂਰੀ ਹੋ ਚੁੱਕੀ ਹੈ। ਹੁਣ ਜਲਦ ਹੀ ਇਹ ਫਿਲਮ ਸਿਨੇਮਾਘਰਾਂ ‘ਚ ਆਉਣ ਲਈ ਤਿਆਰ ਹੈ। ਨਿਰਦੇਸ਼ਕ ਦੇ ਮੁਤਾਬਕ, ਫਿਲਮ ਦਾ ਨਿਰਮਾਣ, ਜੋ ਕਿ ਅਯਾਨ ਦੇ ਯੇ ਜਵਾਨੀ ਹੈ ਦੀਵਾਨੀ ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਇਆ ਸੀ, ਆਖਿਰਕਾਰ 5 ਸਾਲਾਂ ਬਾਅਦ ਪੂਰਾ ਹੋ ਗਿਆ ਹੈ। ਅਯਾਨ ਨੇ ‘ਬ੍ਰਹਮਾਸਤਰ’ ਫਿਲਮ ਕਰਨ ਦਾ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਦਿਲੋਂ ਲਿਖਿਆ। ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਅਯਾਨ ਨੇ ਫਿਲਮ ਦੀ ਰਿਲੀਜ਼ ਡੇਟ ਦੇ ਨਾਲ ਵਾਰਾਣਸੀ ਵਿੱਚ ਸ਼ੂਟ ਸ਼ੈਡਿਊਲ ਦੀਆਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਫਿਲਮ ‘ਚ ਰਣਬੀਰ ਦੀ ਭੂਮਿਕਾ ਦਾ ਮੋਸ਼ਨ ਪੋਸਟਰ ਦਸੰਬਰ ‘ਚ ਪ੍ਰਕਾਸ਼ਿਤ ਹੋਇਆ ਸੀ। ਫਿਲਮ ਵਿੱਚ ਉਹ ਸ਼ਿਵ ਦਾ ਕਿਰਦਾਰ ਨਿਭਾਅ ਰਹੇ ਹਨ। ਉਸ ਨੇ ਤ੍ਰਿਸ਼ੂਲ ਫੜਿਆ ਹੋਇਆ ਹੈ ਅਤੇ ਪੋਸਟਰ ਵਿੱਚ ਅੱਗ ਨਾਲ ਘਿਰਿਆ ਹੋਇਆ ਹੈ। ਦੂਜੇ ਪਾਸੇ ਆਲੀਆ ਈਸ਼ਾ ਦਾ ਕਿਰਦਾਰ ਨਿਭਾ ਰਹੀ ਹੈ। ਆਲੀਆ ਨੇ ਇਸ ਕਿਰਦਾਰ ਦਾ ਪੋਸਟਰ ਇਸੇ ਮਹੀਨੇ ਦੀ ਸ਼ੁਰੂਆਤ ‘ਚ ਆਪਣੇ ਜਨਮਦਿਨ ‘ਤੇ ਜਾਰੀ ਕੀਤਾ ਸੀ।
ਆਲੀਆ ਅਤੇ ਰਣਬੀਰ ਤੋਂ ਇਲਾਵਾ, ਫਿਲਮ ਵਿੱਚ ਦਿੱਗਜ ਅਦਾਕਾਰ ਅਮਿਤਾਭ ਬੱਚਨ, ਦੱਖਣੀ ਮੇਗਾਸਟਾਰ ਨਾਗਾਰਜੁਨ ਅਤੇ ਮੌਨੀ ਰੋਏ ਵੀ ਹਨ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਤ ਅਤੇ ਫੌਕਸ ਸਟਾਰ ਸਟੂਡੀਓਜ਼, ਧਰਮਾ ਪ੍ਰੋਡਕਸ਼ਨ, ਪ੍ਰਾਈਮ ਫੋਕਸ, ਅਤੇ ਸਟਾਰਲਾਈਟ ਪਿਕਚਰਸ ਦੁਆਰਾ ਨਿਰਮਿਤ ਬ੍ਰਹਮਾਸਤਰ, 9 ਸਤੰਬਰ, 2022 ਨੂੰ 5 ਭਾਰਤੀ ਭਾਸ਼ਾਵਾਂ – ਹਿੰਦੀ, ਤਾਮਿਲ, ਤੇਲਗੂ, ਮਲਿਆਲਮ, ਅਤੇ ਕੰਨੜ – ਵਿੱਚ ਰਿਲੀਜ਼ ਕੀਤੀ ਜਾਵੇਗੀ। ਬ੍ਰਹਮਾਸਤਰ ਦੀ ਰਿਲੀਜ਼ ਨੂੰ ਲੰਬੇ ਸਮੇਂ ਤੋਂ ਪਿੱਛੇ ਅੱਗੇ ਵਧਾਈਆ ਜਾ ਰਿਹਾ ਹੈ।