NationNewsWorld

ਰੂਸ ਨੇ ਯੂਕਰੇਨ ‘ਤੇ ਜਿੱਤ ਲਈ ਤਰੀਕ ਕੀਤੀ ਤੈਅ! ਫੌਜੀਆਂ ਨੂੰ ਭੇਜਿਆ ਗੁਪਤ ਸੰਦੇਸ਼

ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਅਜਿਹੇ ਵਿੱਚ ਦੋਵਾਂ ਹੀ ਦੇਸ਼ਾਂ ਨੂੰ ਕਾਫੀ ਨੁਕਸਾਨ ਝਲਣਾ ਪੈ ਰਿਹਾ ਹੈ। ਇਸੇ ਵਿਚਾਲੇ ਫੌਜ ਨੇ ਕਈ ਵਾਰ ਰਾਜਧਾਨੀ ਕੀਵ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਯੂਕਰੇਨ ਦੇ ਫੌਜੀਆਂ ਨੇ ਉਨਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਸੇ ਵਿਚਾਲੇ ਰੂਸ ਨੇ ਆਪਣੇ ਫੌਜੀਆਂ ਨੂੰ ਕਿਹਾ ਹੈ ਕਿ ਯੂਕਰੇਨ ‘ਤੇ ਜਿੱਤ ਲਈ 9 ਮਈ ਦੀ ਤਰੀਖ ਤੈਅ ਕੀਤੀ ਗਈ ਹੈ, ਅਜਿਹੇ ਵਿੱਚ ਇਸ ਤਰੀਕ ਤੱਕ ਜਿੱਤ ਯਕੀਨੀ ਬਣਾਓ।

Russia decides date
Russia decides date

ਇੱਕ ਰਿਪੋਰਟ ਮੁਤਾਬਕ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਜਨਰਲ ਸਟਾਫ ਦੇ ਇੱਕ ਮੈਂਬਰ ਨੇ ਇਹ ਦਾਅਵਾ ਕੀਤਾ ਹੈ। ਰੂਸੀ ਸੰਘ ਦੇ ਹਥਿਆਰਬੰਦ ਬਲਾਂ ਦੇ ਫੌਜੀਆਂ ਵਿਚਾਲੇ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਕਿ ਜੰਗ ਨੂੰ 9 ਮਈ ਤੱਕ ਖਤਮ ਕਰਨਾ ਹੈ। ਜੰਗ ਵਿੱਚ ਰੂਸ ਦਾ ਕਾਫੀ ਨੁਕਸਾਨ ਹੋਣ ਤੇ ਫੌਜੀਆਂ ਦਾ ਮਨੋਬਲ ਡਿੱਗਣ ਦੇ ਬਾਵਜੂਦ, ਰੂਸੀ ਸੰਘ ਦੇ ਫੌਜ ਤੇ ਸਿਆਸੀ ਅਧਿਕਾਰੀ ਅਜੇ ਵੀ ਯੂਕਰੇਨ ਦੇ ਖਿਲਾਫ ਜੰਗ ਜਾਰੀ ਰਖੇ ਜਾਣ ਦੀ ਗੱਲ ਕਰ ਰਹੇ ਹਨ।

ਰੂਸ ਤੇ ਯੂਕਰੇਨ ਦੀ ਸਰਹੱਦ ਦੇ ਕੋਲ ਜ਼ਿਆਦਾਤਰ ਮੈਡੀਕਲ ਕੈਂਪ ਰੂਸੀ ਫੌਜਾਂ ਦੇ ਜ਼ਖਮੀ ਫੌਜੀਆਂ ਦੇ ਕਬਜ਼ੇ ਵਿੱਚ ਹਨ, ਹਾਲਾਂਕਿ ਰੂਸੀ ਫੌਜੀ ਆਪਣੀ ਹਵਾਈ ਫੌਜੀਆਂ ਦੀ ਲੜਾਕੂ ਸਮਰੱਥਾਵਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸ ਦੇਈਏ ਕਿ ਰੂਸੀਆਂ ਲਈ 9 ਮਈ ਦੀ ਤਰੀਕ ਇਤਿਹਾਸ ਤੌਰ ‘ਤੇ ਅਹਿਮ ਹੈ। ਦੂਜੀ ਵਿਸ਼ਵ ਜੰਗ ਦੇ ਅੰਤ ਦਾ ਜਸ਼ਨ ਮਨਾਉਣ ਲਈ ਹਰ ਸਾਲ ਇਸ ਦਿਨ ਪੂਰੇ ਦੇਸ਼ ਵਿੱਚ ਛੁੱਟੀ ਹੁੰਦੀ ਹੈ। ਇਸ ਦਿਨ ਰੂਸੀ ਨਾਜੀਆਂ ‘ਤੇ ਸੋਵੀਅਤ ਸੰਘ ਜਿੱਤ ਦਾ ਦਾਅਵਾ ਕਰਦਾ ਹੈ। ਇਸ ਦਿਨ ਮਾਸਕੋ ਵਿੱਚ ਇੱਕ ਵਿਸ਼ਾਵ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਿੱਚ ਸੋਵੀਅਤ ਸੰਘ ਦੇ ਸਾਬਕਾ ਮੈਂਬਰਾਂ ਦੇ ਨਾਲ ਹੀ ਇਜ਼ਰਾਇਲ ਤੇ ਸਰਬੀਆ ਦੀ ਫੌਜ ਵੀ ਸ਼ਾਮਲ ਹੁੰਦੀ ਹੈ।

Comment here

Verified by MonsterInsights