ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਲਈ ਮੋਹ ਮੁੜ ਜਾਗ ਗਿਆ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨਾਲ ਜੁੜ ਸਕਦੇ ਹਨ। ਸੂਤਰਾਂ ਮੁਤਾਬਕ ਪੀਕੇ ਨੇ ਰਾਹੁਲ ਨਾਲ ਸੰਪਰਕ ਕੀਤਾ ਹੈ ਤੇ ਕਾਂਗਰਸ ਨੂੰ ਇਸ ਦਾ ਆਫਰ ਦਿੱਤਾ ਹੈ। ਪਿਛਲੇ ਦਿਨੀਂ ਗੁਜਰਾਤ ਕਾਂਗਰਸ ਦੇ ਨੇਤਾਵਾਂ ਨਾਲ ਬੈਠਕ ਵਿੱਚ ਰਾਹੁਲ ਗਾਂਧੀ ਨੇ ਇਸ ‘ਤੇ ਸਾਰਿਆਂ ਦੀ ਰਾਏ ਲਈ। ਸੂਤਰਾਂ ਮੁਤਾਬਕ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ‘ਤੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ।
ਕਾਂਗਰਸ ਪਾਰਟੀ ਗੁਜਰਾਤ ਦੀ ਸੱਤਾ ਤੋਂ 27 ਸਾਲਾਂ ਤੋਂ ਬਾਹਰ ਹੈ। 1995 ਵਿੱਚ ਪਾਰਟੀ ਦੀ ਗੁਜਰਾਤ ਵਿੱਚ ਕਰਾਰੀ ਹਾਰ ਹੋਈ ਸੀ, ਜਿਸ ਤੋਂ ਬਾਅਦ ਕਾਂਗਰਸ ਕਦੇ ਸਰਕਾਰ ਨਹੀਂ ਬਣਾ ਸਕੀ। ਪਿਛਲੀਆਂ ਚੋਣਾਂ ਵਿੱਚ ਬੀਜੇਪੀ ਤੇ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੋਈ ਸੀ, ਪਰ ਬੀਜੇਪੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਸੀ।
ਪ੍ਰਸ਼ਾਂਤ ਕਿਸ਼ੋਰ 2011 ਵਿੱਚ ਨਰਿੰਦਰ ਮੋਦੀ ਦੀ ਟੀਮ ਵਿੱਚ ਸ਼ਾਮਲ ਹੋਏ ਸਨ। ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ। ਪੀਕੇ 2012 ਦੀਾਂ ਗੁਜਰਾਤ ਵਿਧਾਨ ਸਭਾ ਚੋਣਾਂ ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਦੇ ਸਟ੍ਰੈਟਜੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਹਾਲਾਂਕਿ, ਲੋਕ ਸਭਾ ਚੋਣਆਂ ਤੋਂ ਬਾਅਦ ਦੋਵਾਂ ਵਿਚਾਲੇ ਤਣਾਅ ਹੋ ਗਿਆ।
ਪ੍ਰਸ਼ਾਂਤ ਕਿਸ਼ੋਰ 2017 ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨਾਲ ਕੰਮ ਕਰ ਚੁੱਕੇ ਹਨ। ਪੰਜਾਬ ਦੇ ਪੀਕੇ ਕਾਂਗਰਸ ਦੀ ਸਰਾਕਰ ਬਣਵਾਉਣ ਵਿੱਚ ਸਫਲ ਰਹੇ ਸਨ। ਯੂਪੀ ਵਿੱਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਸੀ। ਪੀਕੇ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਯੂਪੀ ਵਿੱਚ ਰਾਹੁਲ ਗਾਂਧੀ ਨੇ ਕਰੀਬੀ ਨੇਤਾਵਾਂ ਦੀ ਗੱਲ ਮੰਨ ਕੇ ਅਖਿਲੇਸ਼ ਨਾਲ ਗਠਜੋੜ ਕਰ ਲਆ, ਜਿਸ ਕਰਕੇ ਪਾਰਟੀ ਦੀ ਕਰਾਰੀ ਹਾਰ ਹੋਈ।5 ਰਾਜਾਂ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਇੱਛਾ ਜਤਾ ਚੁੱਕੇ ਸਨ ਪਰ ਸੀ.ਡਬਲਿਊ.ਸੀ. ਮੈਂਬਰਾਂ ਦੀ ਸਹਿਮਤੀ ਨਾ ਮਿਲਣ ਕਰਕੇ ਉਹ ਕਾਂਗਰਸ ਵਿੱਚ ਸ਼ਾਮਲ ਨਹੀਂ ਹੋ ਸਕੇ।
Comment here