ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਸੰਭਾਲਦਿਆਂ ਹੀ ਪੂਰੇ ਐਕਸ਼ਨ ਮੋਡ ਵਿਚ ਹੈ। ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ‘ਆਪ’ ਸਰਕਾਰ ਨੇ ਵੱਡਾ ਫੈਸਲਾ ਲਾਗੂ ਕਰਦਿਆਂ ਪਟਵਾਰੀਆਂ ਦੇ ਭੱਤੇ ‘ਚ ਵਾਧਾ ਕੀਤਾ ਹੈ।

CM ਮਾਨ ਨੇ ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ‘ਚ 100-100 ਰੁ. ਦਾ ਵਾਧਾ ਕੀਤਾ ਹੈ। ਹੁਣ ਸਟੇਸ਼ਨਰੀ ਤੇ ਬਸਤੀ ਭੱਤਾ ਵਧਾਕੇ 200 ਰੁਪਏ ਕਰ ਦਿੱਤਾ ਗਿਆ ਹੈ। ਦਫਤਰੀ ਕਿਰਾਏ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਪਟਵਾਰੀਆਂ ਨੂੰ ਦਫਤਰੀ ਕਿਰਾਏ ਲਈ 140 ਰੁਪਏ ਮਹੀਨਾ ਮਿਲਦਾ ਹੈ। ਇਸ ਫੈਸਲੇ ਨੂੰ ਚੰਨੀ ਸਰਕਾਰ ਵੇਲੇ 4 ਜਨਵਰੀ 2022 ਨੂੰ ਪ੍ਰਵਾਨਗੀ ਮਿਲੀ ਸੀ ਪਰ ਚੋਣ ਜ਼ਾਬਤੇ ਕਾਰਨ ਇਹ ਲਾਗੂ ਨਹੀਂ ਹੋ ਸਕਿਆ ਸੀ ।ਪਰ ਸਰਕਾਰ ਵੱਲੋਂ ਵਧਾਏ ਗਏ ਭੱਤੇ ਤੋਂ ਪਟਵਾਰੀ ਨਾਖੁਸ਼ ਹਨ। ਪਟਵਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਨੇ ਵਧਾਏ ਗਏ ਭੱਤੇ ਨੂੰ ਨਿਗੂਣਾ ਦੱਸਿਆ । ਪਟਵਾਰੀਆਂ ਵੱਲੋਂ ਸਟੇਸ਼ਨਰੀ ਤੇ ਬਸਤਾ ਭੱਤਾ 2-2 ਹਜ਼ਾਰ ਕਰਨ ਦੀ ਮੰਗ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦਫਤਰੀ ਕਿਰਾਏ ਲਈ 3 ਹਜ਼ਾਰ ਰੁਪਏ ਮਹੀਨਾ ਕਰਨ ਦੀ ਮੰਗ ਵੀ ਕੀਤੀ ਗਈ ਹੈ।
Comment here