ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅੱਜ CM ਭਗਵੰਤ ਮਾਨ ਨਾਲ ਸ਼ਹੀਦ ਭਗਤ ਸਿੰਘ ਦੀ ਜਨਮ ਤਰੀਖ ਨੂੰ ਲੈ ਕੇ ਬਹਿਸ ਹੋ ਗਈ। ਵੜਿੰਗ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਦੀ ਤਰੀਕ ਨਹੀਂ ਦੱਸ ਸਕੇ। CM ਮਾਨ ਨੇ ਕੱਲ੍ਹ ਯਾਨੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਬਰਸੀ ‘ਤੇ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ। ਇਸ ‘ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਛੁੱਟੀ ਨਹੀਂ ਕਰਨੀ ਚਾਹੀਦੀ। ਇਸ ਦੀ ਜਗ੍ਹਾ ਉਨ੍ਹਾਂ ਬਾਰੇ ਜਾਗਰੂਕ ਕਰਨਾ ਚਾਹੀਦਾ। ਇਸ ਤੋਂ ਬਾਅਦ ਹੀ CM ਮਾਨ ਨੇ ਉਨ੍ਹਾਂ ਤੋਂ ਭਗਤ ਸਿੰਘ ਦੇ ਜਨਮ ਦਿਨ ਬਾਰੇ ਪੁੱਛਿਆ।
ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ CM ਮਾਨ ‘ਤੇ ਪਲਟਵਾਰ ਕੀਤਾ ਹੈ। ਵੜਿੰਗ ਨੇ ਕੇਜਰੀਵਾਲ ਦਾ ਇੱਕ ਪੁਰਾਣਾ ਟਵੀਟ ਲੱਭਿਆ ਹੈ ਜਿਸ ਵਿਚ ਕੇਜਰੀਵਾਲ ਨੇ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਦੱਸਿਆ। ਵੜਿੰਗ ਨੇ ਕਿਹਾ ਕਿ ਮਾਨ ਸਾਬ੍ਹ “ਅੱਧਾ ਗਿਆਨ ਨਾਂ ਗਿਆਨ ਨਾਲੋਂ ਵੱਧ ਖਤਰਨਾਕ ਹੈ”। CM ਮਾਨ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਦੱਸਿਆ ਜਦੋਂ ਕਿ ਕੇਜਰੀਵਾਲ 27 ਸਤੰਬਰ ਦੱਸ ਰਹੇ ਹਨ। ਵੜਿੰਗ ਨੇ ਪੁੱਛਿਆ ਕਿ ਦੋਵਾਂ ‘ਚੋਂ ਸਹੀ ਕੌਣ ਹੈ?
ਰਾਜਾ ਵੜਿੰਗ ਦੇ ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਤਾ ਫੈਲਾਉਣ ਦੇ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਮੇਰੇ ਵੀ ਦਿਮਾਗ ‘ਚ ਹੈ। ਉਨ੍ਹਾਂ ਨੇ ਵੜਿੰਗ ਤੋਂ ਪੁੱਛ ਲਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ? ਵੜਿੰਗ ਚੁੱਪ ਰਹਿ ਗਏ ਤਾਂ CM ਮਾਨ ਨੇ ਕਿਹਾ ਕਮਾਲ ਹੈ? 28 ਸਤੰਬਰ ਨੂੰ ਹੁੰਦਾ ਹੈ। ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ਬਾਰੇ ਨਾਟਕ ਤੇ ਕੋਰੀਓਗ੍ਰਾਫੀ ਹੁੰਦੀ ਹੈ। ਮਾਨ ਨੇ ਕਿਹਾ ਕਿ ਨੋਟ ਕਰ ਲਓ, 28 ਸਤੰਬਰ ਨੂੰ ਹੁੰਦਾ ਹੈ। CM ਮਾਨ ਨੇ ਇਹ ਵੀ ਕਿਹਾ ਕਿ ਇਹ ਛੁੱਟੀ ਇਸ ਲਈ ਹੈ ਤਾਂ ਕਿ ਲੋਕ ਤੇ ਖਾਸ ਕਰਕੇ ਨੌਜਵਾਨ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਹੁਸੈਨੀਵਾਲਾ ਜਾਂ ਜੱਦੀ ਪਿੰਡ ਖਟਕੜ ਕਲਾਂ ਜਾ ਕੇਉਨ੍ਹਾਂ ਨੂੰ ਸ਼ਰਧਾਂਜਲੀ ਦੇਣ।
Comment here