Site icon SMZ NEWS

ਲੋਕ ਸਭਾ ‘ਚ ਗਡਕਰੀ ਬੋਲੇ, ‘ਖਤਮ ਨਹੀਂ ਹੋਵੇਗਾ ਟੋਲ, GPS ਸਿਸਟਮ ਨਾਲ ਹੋਵੇਗੀ ਟੈਕਸ ਵਸੂਲੀ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਕਿਹਾ ਕਿ ਟੋਲ ਖਤਮ ਨਹੀਂ ਹੋਵੇਗਾ। ਜੀਪੀਐੱਸ ਸਿਸਟਮ ਨਾਲ ਟੋਲ ਵਸੂਲੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਦਨ ਵਿਚ ਦੱਸਿਆ ਕਿ ਟੋਲ ਨਾਕਾ ਕਿੰਨੇ ਕਿਲੋਮੀਟਰ ਦੇ ਅੰਦਰ ਦੂਜਾ ਨਹੀਂ ਹੋਣਾ ਚਾਹੀਦਾ ਹੈ ਤੇ ਜੇਕਰ ਅਜਿਹਾ ਹੈ ਤਾਂ ਕੀ ਹੋਵੇਗਾ? ਸਥਾਨਕ ਲੋਕ ਜੋ ਹਾਈਵੇ ਦੇ ਨੇੜੇ ਰਹਿੰਦੇ ਹਨ, ਉਨ੍ਹਾਂ ਲਈ ਪਾਸ ਦੀ ਕੀ ਵਿਵਸਥਾ ਹੋਵੇਗੀ। ਨਿਤਿਨ ਗਡਕਰੀ ਨੇ ਲੋਕ ਸਭਾ ਮੈਂਬਰਾਂ ਵੱਲੋਂ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਤੇ ਉਨ੍ਹਾਂ ਦੇ ਮੰਤਰਾਲੇ ਦੀ ਕੀ ਯੋਜਨਾ ਹੈ, ਇਸ ਬਾਰੇ ਵੀ ਦੱਸਿਆ।

ਗਡਕਰੀ ਨੇ ਕਿਹਾ ਕਿ ਜੀਪੀਐੱਸ ਜ਼ਰੀਏ ਇਹ ਪਤਾ ਚੱਲੇਗਾ ਕਿ ਤੁਸੀਂ ਆਪਣੀ ਗੱਡੀ ਲੈ ਕੇ ਹਾਈਵੇ ‘ਤੇ ਕਿਸ ਜਗ੍ਹਾ ਤੋਂ ਐਂਟਰ ਹੋਏ ਹੋ ਅਤੇ ਕਿਸ ਜਗ੍ਹਾ ਤੋਂ ਨਿਕਲੇ ਹੋ। ਉਸੇ ਆਧਾਰ ‘ਤੇ ਪੈਸਾ ਤੁਹਾਡੇ ਬੈਂਕ ਅਕਾਊਂਟ ਤੋਂ ਕੱਟਿਆ ਜਾਵੇਗਾ। ਨਵੀਆਂ ਗੱਡੀਆਂ ਜੋ ਆ ਰਹੀਆਂ ਹਨ ਉਨ੍ਹਾਂ ‘ਚ ਜੀਪੀਐੱਸ ਸਿਸਟਮ ਜ਼ਰੂਰੀ ਕਰ ਦਿੱਤਾ ਗਿਆ ਹੈ। ਗਡਕਰੀ ਨੇ ਕਿਹਾ ਕਿ ਕੁਝ ਲੋਕ ਪੁੱਛ ਰਹੇ ਹਨ ਕਿ ਟੋਲ ਕਦੋਂ ਮਾਫ ਹੋਵੇਗਾ। ਇਸ ਦੇ ਜਵਾਬ ਵਿਚ ਗਡਕਰੀ ਨੇ ਕਿਹਾ ਕਿ ਇਥੇ ਤਾਂ ਟੋਲ ਦੇਣਾ ਹੀ ਪਵੇਗਾ।

ਗਡਕਰੀ ਨੇ ਕਿਹਾ ਕਿ 60 ਕਿਲੋਮੀਟਰ ਦੇ ਅੰਦਰ ਇੱਕ ਹੀ ਟੋਲ ਨਾਕਾ ਹੋਣਾ ਚਾਹੀਦਾ ਹੈ। ਹਾਲਾਂਕਿ ਕਈ ਥਾਵਾਂ ‘ਤੇ ਅਜੇ ਵੀ ਅਜਿਹਾ ਨਹੀਂ ਹੈ। ਲੋਕ ਸਭਾ ਵਿਚ ਇਸ ਸਬੰਧ ਵਿਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਿੰਨ ਮਹੀਨੇ ਅੰਦਰ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ 60 ਕਿਲੋਮੀਟਰ ਦੇ ਅੰਦਰ ਇੱਕ ਹੀ ਟੋਲ ਨਾਕਾ ਹੋਵੇ, ਬਾਕੀ ਬੰਦ ਕਰ ਦਿੱਤੇ ਜਾਣਗੇ। ਨਿਤਿਨ ਗਡਕਰੀ ਨੇ ਸਾਂਸਦਾ ਦੇ ਸੁਝਾਅ ਨੂੰ ਮੰਨਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਦੇ ਖੇਤਰ ‘ਚ ਟੋਲ ਤੋਂ ਕੱਢਣ ਲਈ ਆਧਾਰ ਕਾਰਡ ਆਧਾਰਿਤ ਪਾਸ ਬਣਾਏ ਜਾਣਗੇ।

Exit mobile version