Site icon SMZ NEWS

ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ

ਹਰਿਆਣਾ ਦੇ ਪਿੰਡ ਢੀਂਗਸਾ ਦੇ ਬਹੁ-ਚਰਚਿਤ ਆਨਰ ਕੀਲਿੰਗ ਮਾਮਲੇ ਵਿਚ ਸਾਰੇ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿੰਡ ਡੋਬੀ ਦੇ ਧਰਮਬੀਰ ਨੇ ਸ਼ੀਸ਼ਵਾਲ ਪਿੰਡ ਵਿਚ ਮਾਮੇ ਦੇ ਘਰ ਰਹਿ ਰਹੀ ਸੁਨੀਤਾ ਨਾਲ ਅੰਤਰਜਾਤੀ ਪ੍ਰੇਮ ਵਿਆਹ ਕੀਤਾ ਸੀ। ਇਸ ਨਾਲ ਗੁੱਸੇ ਵਿਚ ਆਏ ਸੁਨੀਤਾ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਧਰਮਬੀਰ ਦੀ ਤੜਫਾ-ਤੜਫਾ ਕੇ ਦਰਦਨਾਕ ਤਰੀਕੇ ਨਾਲ ਹੱਤਿਆ ਕਰ ਦਿੱਤੀ ਸੀ।

ਫਤਿਆਬਾਦ ਦੇ ADJ ਕੋਰਟ ਨੇ 17 ਮਾਰਚ ਨੂੰ 16 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਫਤਿਆਬਾਦ ਦੀ ਨਿਆਂਇਕ ਹਿਰਾਸਤ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਕੱਠੇ 16 ਨੂੰ ਸਜ਼ਾ ਸੁਣਾਈ ਗਈ ਹੋਵੇ। ਪੀੜਤ ਧਿਰ ਮੌਤ ਦੀ ਸਜ਼ਾ ਦੀ ਮੰਗ ਕਰ ਰਹੀ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹਰ ਗੇਟ ‘ਤੇ ਪੁਲਿਸ ਪਹਿਰੇ ਲਾਏ ਗਏ ਹਨ। ਆਉਣ ਜਾਣ ਵਾਲਿਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਦੱਸ ਦੇਈਏ ਕਿ ਧਰਮਬੀਰ ਤੇ ਸੁਨੀਤਾ ਨੇ ਲਵਮੈਰਿਜ ਕੀਤੀ ਸੀ। ਦੋਵਾਂ ਦੀ ਜਾਤੀ ਵੱਖ ਹੋਣ ਕਾਰਨ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਨਹੀਂ ਸਨ। ਦੋਵਾਂ ਨੇ ਮਾਰਚ 2018 ਵਿਚ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ। ਸਿਰਸਾ ਕੋਰਟ ਵਿਚ ਦੋਵਾਂ ਨੇ ਸੁਰੱਖਿਆ ਮੰਗੀ ਤਾਂ ਉਨ੍ਹਾਂ ਨੂੰ ਸੇਫ ਹਾਊਸ ਭੇਜ ਦਿੱਤਾ ਗਿਆ। ਕੁਝ ਦਿਨ ਉਥੇ ਰਹਿਣ ਤੋਂ ਬਾਅਦ ਧਰਮਬੀਰ ਆਪਣੇ ਮਾਮਾ ਕੋਲ ਢੀਂਗਸਰਾ ਚਲਾ ਗਿਆ। 1 ਜੂਨ 2018 ਨੂੰ ਕੁੜੀ ਦੇ ਪਰਿਵਾਰ ਵਾਲੇ ਢੀਂਗਰਸਾ ਪਿੰਡ ਪੁੱਜੇ ਤੇ ਉਥੇ ਧਰਮਬੀਰ ਤੇ ਸੁਨੀਤਾ ਨੂੰ ਅਗਵਾ ਕਰ ਲਿਆ।

ਧਰਮਬੀਰ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ ਸੀ। ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਗੁੱਥੀ ਨੂੰ ਸੁਲਝਾਇਆ ਤਾਂ ਪਤਾ ਲੱਗਾ ਕਿ ਧਰਮਬੀਰ ਦੀ ਸੀਸਵਾਲ ਪਿੰਡ ਵਿਚ ਹੱਤਿਆ ਕੀਤੀ ਗਈ ਸੀ ਤੇ ਬਾਅਦ ਵਿਚ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਜਾਂਚ ਵਿਚ ਪਤਾ ਲੱਗਾ ਕਿ ਧਰਮਬੀਰ ਦੀ ਹੱਤਿਆ ਬਹੁਤ ਹੀ ਦਰਦਨਾਕ ਤਰੀਕੇ ਨਾਲ ਕੀਤੀ ਗਈ।

ਅਗਵਾ ਕਰਨ ਤੋਂ ਬਾਅਦ ਧਰਮਬੀਰ ਨੂੰ ਸੀਸਵਾਲ ਵਿਚ ਟਿਊਬਵੈੱਲ ਦੇ ਕੋਠੇ ਪੀੜਤ ਧਿਰ ਮੌਤ ਦੀ ਸਜ਼ਾ ਦੀ ਮੰਗ ਕਰ ਰਹੀ ਹੈ। ਹਾਲਾਂਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਹਰ ਗੇਟ ‘ਤੇ ਪੁਲਿਸ ਪਹਿਰੇ ਲਾਏ ਗਏ ਹਨ। ਸੈਲਾਨੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।ਤੇ ਲੈ ਕੇ ਗਏ ਸਨ। ਉਥੇ ਉਸ ਦੀ ਡੰਡਿਆਂ ਤੇ ਰਬੜ ਦੇ ਪੱਟਿਆਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ। ਕੁੱਟ ਖਾ ਕੇ ਉਹ ਬੇਹੋਸ਼ ਹੋ ਜਾਂਦਾ ਜਦੋਂ ਉਹ ਹੋਸ਼ ਵਿਚ ਆਉਂਦਾ ਤਾਂ ਫਿਰ ਤੋਂ ਕੁੱਟਦੇ ਸਨ, ਜਿਸ ਕਾਰਨ ਧਰਮਬੀਰ ਨੇ ਤੜਫ-ਤੜਫ ਕੇ ਦਮ ਤੋੜ ਦਿੱਤਾ।

Exit mobile version