Site icon SMZ NEWS

ਖਟਕੜ ਕਲਾਂ ਤੋਂ CM ਮਾਨ ਦਾ ਐਲਾਨ, ‘ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਦਿਵਾਵਾਂਗੇ ਸ਼ਹੀਦ ਦਾ ਦਰਜਾ’

ਪੰਜਾਬ ਦੀ CM ਭਗਵੰਤ ਮਾਨ ਨੇ ਖਟਕੜ ਕਲਾਂ ਵਿਚ ਐਲਾਨ ਕੀਤਾ ਕਿ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣਗੇ। ਸ਼ਹੀਦਾਂ ਦੀ ਬਰਸੀ ‘ਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਆਜ਼ਾਦੀ ਨੂੰ 70 ਸਾਲ ਬੀਤਣ ਦੇ ਬਾਅਦ ਵੀ ਰਾਸ਼ਟਰੀ ਨਾਇਕਾਂ ਨੂੰ ਇਹ ਦਰਜਾ ਨਹੀਂ ਦਿੱਤਾ ਗਿਆ। ਮਾਨ ਨੇ ਇਹ ਵੀ ਕਿਹਾ ਕਿ ਰੋਜ਼ਗਾਰ ਤੇ ਬੇਹਤਰ ਭਵਿੱਖਲਈ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਵੀ ਰੋਕਣਗੇ।

ਮਾਨ ਨੇ ਇਥੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਸਵ. ਅਭੈ ਸੰਧੂ ਦੀ ਪਤਨੀ ਤੇਜੀ ਸੰਧੂ, ਪੁੱਤਰੀ ਅਨੁਸ਼ ਪ੍ਰਿਯਾ, ਪ੍ਰਭਦੀਪ ਸਿੰਘ ਬੈਨੀਵਾਲ, ਹਕੂਮਤ ਸਿੰਘ ਮੱਲੀ,ਜ਼ੋਰਾਵਰ ਸਿੰਘ ਸੰਧੂ, ਗੌਰਵ ਸੰਧੂ, ਕਨਗੀ ਸੰਧੂ ਤੇ ਦੂਜੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। CM ਮਾਨ ਨੇ ਖਟਕੜ ਕਲਾਂ ਸਥਿਤ ਅਜਾਇਬ ਘਰ ਦਾ ਵੀ ਦੌਰਾਨ ਕੀਤਾ। ਇਸ ਦੌਰਾਨ ਵਿਜਿਟਰ ਬੁੱਕ ਵਿਚ ਮਾਨ ਨੇ ਲਿਖਿਆ ਖਟਕੜ ਕਲਾਂ ਦੀ ਪਵਿੱਤਰ ਧਰਤੀ ਸਾਡੇ ਦਿਲ ਦੇ ਬਹੁਤ ਨਜ਼ਦੀਕ ਰਹੀ ਹੈ। ਅਜਾਇਬ ਘਰ ਵਿਚ ਦਰਸਾਏ ਸ਼ਹੀਦ ਦੇ ਜੀਵਨ ਵੇਰਵੇ ਤੇ ਨਿੱਜੀ ਚੀਜ਼ਾਂ ਨੇ ਮੈਨੂੰ ਭਾਵੁਕ ਕਰ ਦਿੱਤਾ। ਸ਼ਹੀਦ-ਏ-ਆਜਮ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡਾ ਨੈਤਿਕ ਫਰਜ਼ ਹੈ।ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿਚ ਸ਼ਹਾਦਤ ਦੇ ਕੇ ਸ਼ਹੀਦਾਂ ਨੇ ਜੋ ਸੁਪਨਾ ਦੇਖਿਆ ਸੀ, ਉਹੋ ਜਿਹਾ ਪੰਜਾਬ ਅਸੀਂ ਬਣਾਵਾਂਗੇ। ਜਿਥੇ ਭਗਤ ਸਿੰਘ ਦੀ ਸੋਚ ‘ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ। ਉਥੇ ਖੁਸ਼ਹਾਲ ਤੇ ਬਰਾਬਰੀ ਵਾਲਾ ਸਮਾਜ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜਿਹੜੇ ਵਿਦੇਸ਼ੀਆਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੁਤੰਤਰਤਾ ਸੈਨਾਨੀਆਂ ਨੇ ਬਲਿਦਾਨ ਦਿੱਤਾ, ਅੱਜ ਸਾਡੇ ਨੌਜਵਾਨ ਰੋਜ਼ਗਾਰ ਤੇ ਬੇਹਤਰ ਭਵਿੱਖ ਲਈ ਉਥੇ ਜਾਣ ਨੂੰ ਮਜਬੂਰ ਹੋ ਰਹੇ ਹਨ। ਇਸ ਨੂੰ ਰੋਕਿਆ ਜਾਵੇਗਾ।

Exit mobile version