Site icon SMZ NEWS

ਬਿਹਾਰ : ਮੁਸਲਿਮ ਪਰਿਵਾਰ ਨੇ ਸਭ ਤੋਂ ਵੱਡੇ ਮੰਦਰ ਲਈ ਦਾਨ ਕੀਤੀ 2.5 ਕਰੋੜ ਦੀ ਜ਼ਮੀਨ

ਇੱਕ ਪਾਸੇ ਜਿਥੇ ਦੇਸ਼ ਵਿੱਚ ਆਏ ਦਿਨ ਧਰਮ ਦੇ ਨਾਂ ‘ਤੇ ਵਿਵਾਦ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਉਥੇ ਹੀ ਬਿਹਾਰ ਵਿੱਚ ਇੱਕ-ਦੂਜੇ ਦੇ ਧਰਮ ਨੂੰ ਮਾਣ ਦੇ ਕੇ ਮਿਸਾਲ ਕਾਇਮ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇੱਕ ਮੁਸਲਿਮ ਪਰਿਵਾਰ ਨੇ ਸੂਬੇ ਦੇ ਪੂਰਬੀ ਚੰਪਰਣ ਜ਼ਿਲ੍ਹੇ ਦੇ ਕੈਥਵਲੀਆ ਇਲਾਕੇ ਵਿੱਚ ਬਣਨ ਵਾਲੇ ਇੱਕ ਮੰਦਰ ਲਈ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਕਰ ਦਿੱਤੀ ਹੈ।

ਦੱਸ ਦੇਈਏ ਕਿ ਬਿਹਾਰ ਵਿੱਚ ਬਣਨ ਵਾਲਾ ਇਹ ਮੰਦਰ ਦੁਨੀਆ ਦਾ ਸਭ ਤੋਂ ਵੱਡਾ ਰਾਮਾਇਣ ਮੰਦਰ ਹੋਵੇਗਾ। ਇਸ ਜ਼ਮੀਨ ਦਾਨ ਦੀ ਜਾਣਕਾਰੀ ਸੋਮਵਾਰ ਨੂੰ ਰਿਪੋਰਟਰ ਨਾਲ ਗੱਲਬਾਤ ਦੌਰਾਨ ਪਟਨਾ ਦੇ ਮਹਾਵੀਰ ਮੰਦਰ ਟਰੱਸਟ ਦੇ ਮੁਖੀ ਆਚਾਰੀਆ ਕਿਸ਼ੋਰ ਨੇ ਦਿੱਤੀ।

muslim family donates two

ਉਨ੍ਹਾਂ ਕਿਹਾ ਕਿ ਇਸ ਮੰਦਰ ਦੇ ਨਿਰਮਾਣ ਲਈ ਇਸ਼ਤਿਆਕ ਅਹਿਮਦ ਖ਼ਾਨ ਨੇ 2.5 ਕਰੋੜ ਰੁਪਏ ਦੀ ਜ਼ਮੀਨ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ਼ਤਿਆਕ ਪੂਰਬੀ ਚੰਪਾਰਣ ਦੇ ਰਹਿਣ ਵਾਲੇ ਹਨ ਤੇ ਫਿਲਹਾਲ ਗੁਹਾਟੀ ਵਿੱਚ ਕਾਰੋਬਾਰ ਕਰ ਰਹੇ ਹਨ।

ਚੰਪਾਰਣ ਵਿੱਚ ‘ਵਿਰਾਟ ਰਾਮਾਇਣ ਮੰਦਰ’ ਦੇ ਨਿਰਮਾਣ ਦੀ ਤਿਆਰੀ ਹੋ ਰਹੀ ਹੈ। ਬਣਨ ਤੋਂ ਬਾਅਦ ਇਸ ਦੀ ਤਸਵੀਰ ਅਜਿਹੀ ਹੋਵੇਗੀ ਕਿ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਰਹਿ ਜਾਣਗੀਆਂ। ਵਿਰਾਟ ਰਾਮਾਇਣ ਮੰਦਰ ਦੁਨੀਆ ਵਿੱਚ ਸਰਵਪ੍ਰਸਿੱਧ ਤੇ 12ਵੀਂ ਸਦੀ ਦੇ ਅੰਗਕੋਰਵਾਟ ਦੇ ਮੰਦਰ ਤੋਂ ਵੀ ਲੰਮਾ ਹੋਵੇਗਾ। ਇਹ ਮੰਦਰ ਲਗਭਗ 500 ਕਰੋੜ ਰੁਪਏ ਲਾਗਤ ਵਿੱਚ ਬਣਾਈ ਜਾਵੇਗੀ। ਇਸ ਦੇ ਨਿਰਮਾਣ ਲਈ ਨਵੀਂ ਦਿੱਲੀ ਵਿੱਚ ਸੰਸਦ ਭਵਨ ਦੇ ਨਿਰਮਾਣ ਵਿੱਚ ਲੱਗੇ ਕਈ ਮਸ਼ਹੂਰ ਵਾਸਤੂਕਾਰਾਂ ਦੀ ਮਦਦ ਲਈ ਜਾਵੇਗੀ।

Exit mobile version