Site icon SMZ NEWS

ਪੰਜਾਬ ਦੇ ਵਿਧਾਇਕਾਂ ਨੂੰ ਵੀ ਮਿਲੇਗਾ ਫੰਡ! CM ਮਾਨ ਵੱਲੋਂ ਨਵੀਂ ਯੋਜਨਾ ਸ਼ੁਰੂ ਕਰਨ ਦੀ ਤਿਆਰੀ

ਦਿੱਲੀ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਰਾਜ ਹੈ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਪੰਜਾਬ ਦੇ ਸੀ.ਐੱਮ. ਅਹੁਦੇ ਦੀ ਸਹੁੰ ਲੈਂਦੇ ਹੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਆਏ ਹੋਏ ਹਨ। ਇਸੇ ਵਿਚਾਲੇ ਖਬਰ ਆ ਰਹੀ ਹੈ ਕਿ ਪੰਜਾਬ ਵਿੱਚ ਵਿਧਾਇਕਾਂ ਨੂੰ ਮਜ਼ਬੂਤ ਬਣਾਉਣ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਸੂਬੇ ਦੀ ‘ਆਪ’ ਸਰਕਾਰ ‘ਵਿਧਾਇਕ ਸਥਾਨਕ ਖੇਤਰ ਵਿਕਾਸ ਯੋਜਨਾ’ ਸ਼ੁਰੂ ਕਰੇਗੀ।

Punjab MLAs to get

ਜ਼ਿਕਰਯੋਗ ਹੈ ਕਿ ਯੋਜਨਾ ਤਹਿਤ ਦਿੱਲੀ ਵਿੱਚ ਇਕ ਵਿਧਾਇਕ ਨੂੰ ਆਪਣੇ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਦਾ ਕੰਮ ਕਰਨ ਲਈ ਮਾਲੀ ਵਰ੍ਹੇ ਵਿੱਚ 10 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਇਕ ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਐੱਮ.ਐੱਲ.ਏ. ਐੱਲ.ਏ.ਡੀ. ਯੋਜਨਾ ਤਹਿਤ ਹਰ ਵਿਧਾਇਕ ਲਈ ਸਾਲਾਨਾ 10 ਕਰੋੜ ਰੁਪਏ ਵੱਖਰੇ ਕਰਨਾ ਚਾਹੁੰਦੇ ਹਨ।

ਦਰਅਸਲ ਸੀ.ਐੱਮ. ਮਾਨ ਵਿਧਾਇਕਾਂ ਲਈ ਫੰਡ ਵਧਾਉਣ ਦੇ ਪਹਿਲਾਂ ਤੋਂ ਹੀ ਸਮਰਥਕ ਰਹੇ ਹਨ। ਸੀ.ਐੱਮ. ਮਾਨ ਦੇ ਇੱਕ ਸਹਿਯੋਗੀ ਮੁਤਾਬਕ ਸਾਂਸਦਾਂ ਦੇ ਉਲਟ ਪੰਜਾਬ ਵਿੱਚ ਵਿਧਾਇਕਾਂ ਕੋਲ ਖੁਦ ਦਾ ਆਪਣਾ ਫੰਡ ਨਹੀਂ ਹੈ, ਜਿਸ ਨੂੰ ਆਪਣੇ ਸਬੰਧਤ ਚੋਣ ਹਲਕੇ ਵਿੱਚ ਵਰਤ ਸਕਣ। ਜੇ ਉਨ੍ਹਾਂ ਨੂੰ ਹਰ ਸਾਲ 10 ਕਰੋੜ ਰੁਪਏ ਮਿਲਦੇ ਹਨ ਤਾਂ ਉਹ ਆਪਣੇ ਹਲਕੇ ਵਿੱਚ ਵਿਕਾਸ ਕਰ ਸਕਦੇ ਹਨ।

Exit mobile version