bollywoodNationNewsWorld

‘ਵੂਈ ਰੋਲਿਨ’ ਗੀਤ ਤੋਂ ਛਾਉਂਣ ਵਾਲਾ ਗਾਇਕ ‘ਸ਼ੁਭ’, ਹੁਣ ਟਰਾਂਟੋ ‘ਚ ਬਿਲਬੋਰਡ ਤੇ ਵੀ ਛਾਇਆ,ਪ੍ਰਸ਼ੰਸਕ ਦੇ ਰਹੇ ਵਧਾਇਆ

ਜਿਂਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦਿਨੋ ਦਿਨ ਸਿਖਰਾਂ ਤੇ ਜਾ ਰਹੀ ਹੈ ,ਪੰਜਾਬੀ ਗਾਇਕੀ ਦੇ ਹੁਣ ਤੁਹਾਨੂੰ ਕੱਲੇ ਪਾਲੀਵੁੱਡ ਚ ਹੀ ਨਹੀਂ ਬਲਕਿ ਬਾਲੀਵੁੱਡ ਵਿਚ ਵੀ ਗੀਤ ਸੁਨਣ ਨੂੰ ਮਿਲ ਜਾਣਗੇ ਇਸੇ ਤਰਾਂ ਹੁਣ ਪੂਰੇ ਵਰਲਡ ਵਿਚ ਵੀ ਪੰਜਾਬੀ ਇੰਡਸਟਰੀ ਦੇ ਗੀਤਾਂ ਦੀ ਪੂਰੀ ਧੱਕ ਹੈ, ਜੀ ਹਾਂ ਗਾਇਕ ਸ਼ੁਭ ਦੇ ਨਾਮ ਤੋਂ ਤੁਸੀਂ ਜਾਣੂ ਹੀ ਹੋ, ਜੇ ਨਹੀਂ ਪਤਾ ਲੱਗਿਆ ਤਾਂ ਤੁਹਾਨੂੰ ਦੱਸ ਦੇਈਏ ਕਿ ਜਿਸ ਦੇ ‘ਵੂਈ ਰੋਲਿਨ’ ਐਲੇਵਾਟੇਡ ਤੇ ਓਫਸ਼ੋਰ ਜਿਹੇ ਤਿਨ ਚਾਰ ਗੀਤਾਂ ਨੇ ਹੀ ਕੱਲੇ ਪੰਜਾਬੀ ਇੰਡਸਟਰੀ ਹੀ ਬਲਕਿ ਪੂਰੇ ਵਰਲਡ ਵਿਚ ਉਸ ਦੇ ਗੀਤ ਟਾਪ ਲਿਸਟ ਚ ਸ਼ਾਮਿਲ ਹੋਏ।

shubh on billboard
shubh on billboard

ਦਾਸ ਦੇਈਏ ਕਿ ਹਾਲ ਹੀ ਦੇ ਵਿਚ ਉਸਦੇ ਗੀਤ ਵੂਈ ਰੋਲਿਨ ਦਾ ਪੋਸਟਰ ਕੈਨੇਡਾ ਦੇ ਟਾਰਾਂਟੋ ਸ਼ਹਿਰ’ਚ ਬਿਲਬੋਰਡ ਤੇ ਜਗ੍ਹਾ ਬਣਾਉਣ ਲਈ ਕਾਮਯਾਬ ਹੋਇਆ ਹੈ ਤੇ ਗਾਇਕ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਰਾਹੀਂ ਇਸਦੀ ਖ਼ਬਰ ਫੈਨਸ ਨੂੰ ਸਾਂਝੀ ਕੀਤੀ ਹੈ ਤੇ ਓਨਾ ਦੇ ਪ੍ਰਸ਼ੰਸਕ ਗਾਇਕ ਨੂੰ ਵਧਾਇਆ ਦੇ ਰਹੇ ਹਨ ਤੁਹਾਨੂੰ ਦੱਸ ਦੇਈਏ ਕਿ ਗਾਇਕ ਸ਼ੁਭ ਦਾ ਪੰਜਾਬ ਵਿਚ ਹੋਇਆ,ਤੇ ਉਸ ਦੀ ਪੜ੍ਹਾਈ ਵੀ ਪੰਜਾਬ ਚ ਹੀ ਹੋਈ ,ਉਸ ਤੋਂ ਬਾਅਦ ਸ਼ੁਭ ਕੈਨੇਡਾ ਪੜ੍ਹਾਈ ਲਈ ਆ ਗਿਆ ਸ਼ੁਭ ਦੇ ਉਮਰ ਅਜੇ 25 ਸਾਲ ਦੀ ਹੈ , ਏਨੀ ਘੱਟ ਉਮਰ ਵਿਚ ਓਨਾ ਦੀ ਲਾਜਵਾਬ ਗਾਇਕੀ ਨੇ ਹਰ ਇਕ ਤੇ ਦਿਲ ਤੇ ਰਾਜ ਕੀਤਾ ਹੈ

ਤੁਹਾਨੂੰ ਦਸ ਦਈਏ ਗਾਇਕ ਸ਼ੁਭ ਗਾਇਕੀ ਦੇ ਨਾਲ-ਨਾਲ ਚੰਗਾ ਲਿਖ਼ਾਰੀ ਵੀ ਹੈ ਤੇ ਆਪਣੇ ਗੀਤ ਉਹ ਖੁਦ੍ਹ ਲਿਖਦਾ ਹੈ ਤੇ ਹਾਲ ਹੀ ਦੇ ਵਿਚ ਉਸਦਾ ਪਹਿਲਾ ਸੈਡ ਸੋਂਗ ‘ਨੋ ਲਵ ‘ਰਿਲੀਜ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਤੇ ਉਸਦੇ ਗੀਤ ‘ਵੂਈ ਰੋਲਿਨ’ ਦੀ ਵੀਡੀਓ ਵੀ ਰਿਲੀਜ ਹੋਈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਤੁਹਾਨੂੰ ਦਸ ਦੇਈਏ ਕਿ ਹਾਲੇ ਤਕ ਉਹ ਖੁੱਲ ਕੇ ਆਪਣੇ ਫੈਨਸ ਦੇ ਮੁਹਰੇ ਤਾ ਨਹੀਂ ਆਇਆ ਹੈ ਤੇ ਨਾ ਹੀ ਹਾਲੇ ਤਕ ਉਸ ਦਾ ਕੋਈ ਇੰਟਰਵਿਊ ਹੋਇਆ ਹੈ ਪਰ ਉਸ ਦੇ ਗੀਤਾਂ ਤੋਂ ਬਾਅਦ ਦਰਸ਼ਕਾਂ ਨੂੰ ਉਸ ਦੇ ਇੰਟਰਵਿਊ ਦੀ ਵੀ ਉਡੀਕ ਹੈ ਤੇ ਲੋਕ ਉਸਦੇ ਧਾਕੜ ਗੀਤਾਂ ਦੀ ਵੀ ਉਡੀਕ ਕਰ ਰਹੇ ਹਨ।

Comment here

Verified by MonsterInsights