ਡੀ ਗੋਬਿੰਦਗੜ੍ਹ ਸਥਿਤ ਰਿਮਟ ਯੂਨੀਵਰਸਿਟੀ ਵਿੱਚ ਬਾਸਕੇਟਬਾਲ ਖੇਡਣ ਵੇਲੇ ਪੋਲ ਡਿੱਗਣ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਫ਼ੈਜ਼ਲ ਅਹਿਮਦ ਕੁਰੈਸ਼ੀ ਨਿਵਾਸੀ ਰਾਜੌਰੀ (ਜੰਮੂ-ਕਸ਼ਮੀਰ) ਵਜੋਂ ਹੋਈ ਹੈ। ਫੈਜ਼ਲ ਰਿਮਟ ਯੂਨੀਵਰਸਿਟੀ ਵਿੱਚ ਰੇਡਿਓਲਾਜੀ ਦੀ ਪੜ੍ਹਾਈ ਕਰ ਰਿਹਾ ਸੀ।

ਵਿਦਿਆਰਥੀ ਦੀ ਮੌਤ ਤੋਂ ਬਾਅਦ ਜੰਮੂ-ਕਸ਼ਮੀਰ ਵਿਦਿਆਰਥੀ ਸੰਘ ਨੇ ਟਵਿੱਟਰ ‘ਤੇ ਇਸ ਦੀ ਪੁਸ਼ਟੀ ਕੀਤੀ ਤੇ ਲਿਖਿਆ ਕਿ ਪੰਜਾਬ ਵਿੱਚ ਜੰਮੂ-ਕਸ਼ਮੀਰ ਦੇ ਵਿਦਿਆਰਥੀ ਦੀ ਮੌਤ ਪਰਿਵਾਰ ਲਈ ਦੁੱਖਦਾਈ ਹੈ। ਆਰ.ਆਈ.ਐੱਮ.ਟੀ. ਯੂਨੀਵਰਿਸਟੀ ਪੰਜਾਬ ਵਿੱਚ ਰੇਡਿਓਲਾਜੀ ਦੀ ਪੜ੍ਹਾਈ ਕਰਨ ਵਾਲੇ ਰਾਜੌਰੀ (ਜੰਮੂ-ਕਸ਼ਮੀਰ) ਦੇ ਫੈਜ਼ਲ ਅਹਿਮਦ ਕੁਰੈਸ਼ੀ ਦੀ ਮੌਤ ਬਾਸਕੇਟਬਾਲ ਦਾ ਪੋਲ ਡਿੱਗਣ ਨਾਲ ਹੋਈ ਹੈ। ਇਸ ਹਾਦਸੇ ਨੂੰ ਸਹਿਣ ਲਈ ਭਗਵਾਨ ਪਰਿਵਾਰ ਨੂੰ ਹਿੰਮਤ ਦੇਵੇ।
ਮਿਲੀ ਜਾਣਕਾਰੀ ਮੁਤਾਬਕ ਜਦੋਂ ਕੁਝ ਵਿਦਿਆਰਥੀ ਬਾਸਕੇਟਬਾਲ ਖੇਡ ਰਹੇ ਸਨ ਤਾਂ ਸ਼ਨੀਵਾਰ ਸ਼ਾਮ ਕੁਰੈਸ਼ੀ ‘ਤੇ ਇੱਕ ਪੋਲ ਡਿੱਗ ਗਿਆ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ।
Comment here