Indian PoliticsNationNewsPunjab newsWorld

‘ਕਾਂਗਰਸੀ ਵਰਕਰ ਨੂੰ ਕੁੱਟਣ ਵਾਲੇ ‘ਆਪ’ ਵਰਕਰਾਂ ਦੀ ਹੋਵੇ ਗ੍ਰਿਫ਼ਤਾਰੀ’- ਖਹਿਰਾ ਦਾ CM ਮਾਨ ਨੂੰ ਟਵੀਟ

ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਸੀ.ਐੱਮ. ਭਗਵੰਤ ਮਾਨ ਨੂੰ ਵੋਟਾਂ ਦੇ ਨਤੀਜੇ ਵਾਲੇ ਦਿਨ ਕੁਝ ਲੋਕਾਂ ਵੱਲੋਂ ਗੰਭੀਰ ਜ਼ਖਮੀ ਕੀਤੇ ਗਏ ਇੱਕ ਕਾਂਗਰਸੀ ਵਰਕਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਏ ਕਿ ਇਹ ਲੋਕ ਆਮ ਆਦਮੀ ਪਾਰਟੀ ਦੇ ਵਰਕਰ ਹੀ ਹਨ ਤੇ ਇਨ੍ਹਾਂ ਨੂੰ ਨਵੇਂ ਚੁਣੇ ਵਿਧਾਇਕ ਦੀ ਸਰਪ੍ਰਸਤੀ ਮਿਲ ਰਹੀ ਹੈ, ਜਿਸ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।

Arrest of AAP workers
Arrest of AAP workers

ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਅੱਜ ਮੈਡੀਕਲ ਕਾਲਜ ਫਰੀਦਕੋਟ ਵਿੱਚ ਮਰਨ ਕੰਢੇ ਪਏ ਇਕਬਾਲ ਨੂੰ ਮਿਲਣ ਗਿਆ। ਇਸ ਸਬੰਧੀ ਮੁਕੱਦਮਾ 307 ਥਾਣਾ ਸਦਰ ਜ਼ੀਰਾ ਵਿਖੇ 10 ਮਾਰਚ ਨੂੰ ਦਰਜ ਕੀਤਾ ਗਿਆ ਹੈ। ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ‘ਆਪ’ ਦੇ ਵਰਕਰ ਹਨ ਤੇ ਨਵੇਂ ਚੁਣੇ ਗਏ ਵਿਧਾਇਕ ਵੱਲੋਂ ਬਚਾਏ ਜਾ ਰਹੇ ਹਨ।

Arrest of AAP workers
Arrest of AAP workers

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਦੋਸ਼ੀਆਂ ਨੂੰ ਫੜਨ, ਜਿਨ੍ਹਾਂ ਨੇ ਨਤੀਜੇ ਵਾਲੇ ਦਿਨ ਕੱਸੋਆਣਾ (ਜ਼ੀਰਾ) ਦੇ ਇਕਬਾਲ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਸੀ, ਕਿਉਂਕਿ ਉਹ ਇੱਕ ਉਤਸ਼ਾਹੀ ਕਾਂਗਰਸੀ ਵਰਕਰ ਸੀ। ਪਿਛਲੇ 10 ਦਿਨਾਂ ਤੋਂ ਵੈਂਟੀਲੇਟਰ ‘ਤੇ ਹੋਣ ਕਾਰਨ ਉਸਦੀ ਕਿਸੇ ਵੀ ਪਲ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਫਰਤ ਦੀ ਸਿਆਸਤ ਬੰਦ ਹੋਣੀ ਚਾਹੀਦੀ ਹੈ।

Comment here

Verified by MonsterInsights