Site icon SMZ NEWS

ਸਹੁੰ ਚੁੱਕ ਸਮਾਗਮ ਦੀ ਫੋਟੋ ਟਵੀਟ ਕਰ ਜਾਖੜ ਬੋਲੇ-‘ਕੋਈ ਵੱਡਾ ਨੇਤਾ ਨਹੀਂ, ਦਿੱਲੀ ਬੈਠੇ ਮੁਖੀਆਂ ਦੀ ਵੱਧ ਜਾਣੀ ਚਿੰਤਾ’

ਪੰਜਾਬ ਵਿਚ CM ਭਗਵੰਤ ਮਾਨ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਗਾਮ ਦੇ ਬਹਾਨੇ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਮਾਨ ਤੇ ਗਵਰਨਰ ਨਾਲ 10 ਨਵੇਂ ਮੰਤਰੀਆਂ ਦੀ ਫੋਟੋ ਟਵੀਟ ਕੀਤੀ ਹੈ। ਇਸ ਵਿਚ ਉਨ੍ਹਾਂ ਲਿਖਿਆ ਕਿ ਇਹ ਸਪੱਸ਼ਟ ਤੌਰ ‘ਤੇ ਦਿੱਲੀ ਬੈਠੇ ਆਪ ਦੇ ਮੁਖੀਆਂ ਦੀ ਚਿੰਤਾ ਵਧਾ ਸਕਦਾ ਹੈ। ਇਸ ਵਿਚ ਆਪ ਦੇ ਸੁਪਰੀਮੋ ਸਣੇ ਬਾਕੀ ਨੇਤਾ ਨਹੀਂ ਹਨ। ਜਾਖੜ ਨੇ ਲਿਖਿਆ ਇਹ ਚੰਗਾ ਹੈ ਕਿਉਂਕਿ ਪੰਜਾਬ ਰਿਮੋਟ ਕੰਟਰੋਲ ਦੀ ਬਜਾਏ ਖੁਦ ਮੁਖਤਿਆਰ ਮੁੱਖ ਮੰਤਰੀ ਡਿਜ਼ਰਵ ਕਰਦਾ ਹੈ।

ਚੋਣਾਂ ਦੇ ਸਮੇਂ ਆਪ ‘ਤੇ ਇਹ ਦੋਸ਼ ਲੱਗਦੇ ਰਹੇ ਹਨ ਕਿ ਭਗਵੰਤ ਮਾਨ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਮੁੱਖ ਮੰਤਰੀ ਹੋਣਗੇ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਪੰਜਾਬ ਨੂੰ ਚਲਾਉਣਗੇ। ਹਾਲਾਂਕਿ ਕੇਜਰੀਵਾਲ ਨੇ ਇਸ ਦਾ ਜਵਾਬ ਦਿੱਤਾ ਸੀ ਕਿ ਪੰਜਾਬ ਦੀ ਸਰਕਾਰ ਇਥੋਂ ਹੀ ਚੱਲੇਗੀ। ਮਾਨ ਦਿੱਲੀ ਨਹੀਂ ਜਾਣਗੇ ਸਗੋਂ ਕੁਝ ਲੋਖ ਹੋਵੇਗੀ ਤਾਂ ਮੈਂ ਪੰਜਾਬ ਆਵਾਂਗਾ। ਚੋਣ ਪ੍ਰਚਾਰ ਦੌਰਾਨ ਵੀ ਉਹ ਅਜਿਹਾ ਕਰਦੇ ਰਹੇ ਹਨ।

Exit mobile version