Site icon SMZ NEWS

ਬੰਬਾਰੀ ਤੇ ਤਬਾਹੀ ਦੇ ਬਾਵਜੂਦ ਰੂਸ ਅੱਗੇ ਡਟਿਆ ਯੂਕਰੇਨ, ਮਾਰੀਉਪੋਲ ‘ਚ ਸਰੈਂਡਰ ਕਰਨ ਤੋਂ ਕੀਤਾ ਇਨਕਾਰ

ਰੂਸ-ਯੂਕਰੇਨ ਵਿਚਾਲੇ ਜੰਗ ਦਾ ਅੱਜ 26ਵਾਂ ਦਿਨ ਹੈ। ਯੂਕਰੇਨ ਦਾ ਮਾਰੀਉਪੋਲ ਸ਼ਹਿਰ ਨੱਕ ਦੀ ਲੜਾਈ ਬਣ ਗਿਆ ਹੈ । ਮਾਰੀਉਪੋਲ ਸ਼ਹਿਰ ‘ਤੇ ਫਾਈਨਲ ਕਬਜ਼ੇ ਦੇ ਲਈ ਰੂਡ ਵੱਲੋਂ ਦਿੱਤੀ ਗਈ ਸਰੈਂਡਰ ਦੀ ਡੈੱਡਲਾਈਨ ਖਤਮ ਹੋ ਗਈ ਹੈ। ਰਿਪੋਰਟਾਂ ਅਨੁਸਾਰ ਰੂਸ ਨੇ ਐਤਵਾਰ ਰਾਤ ਨੂੰ ਮਾਰੀਉਪੋਲ ਐਡਮਿਨੀਸਟ੍ਰੇਸ਼ਨ ਨੂੰ ਸਰੈਂਡਰ ਦੇ ਲਈ ਮਾਸਕੋ ਦੇ ਸਮੇ ਅਨੁਸਾਰ ਸਵੇਰੇ 5 ਵਜੇ ਤੱਕ ਦੀ ਡੈੱਡਲਾਈਨ ਦਿੱਤੀ ਸੀ। ਹਾਲਾਂਕਿ ਯੂਕਰੇਨ ਨੇ ਸਰੈਂਡਰ ਦੇ ਇਸ ਪ੍ਰਸਤਾਵ ਨੂੰ ਪਹਿਲਾਂ ਹੀ ਠੁਕਰਾ ਦਿੱਤਾ ਹੈ।

Ukraine rejects Russian ultimatum

ਰੂਸ ਦੀ ਚੇਤਾਵਨੀ ਤੋਂ ਬਾਅਦ ਯੂਕਰੇਨ ਦੀ ਡਿਪਟੀ ਸੀਐਮ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਸਰੈਂਡਰ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਸੇ ਵੀ ਤਰ੍ਹਾਂ ਸਰੈਂਡਰ ਜਾਂ ਹਥਿਆਰ ਸੁੱਟਣ ਵਰਗੀ ਕੋਈ ਗੱਲਬਾਤ ਨਹੀਂ ਹੋ ਸਕਦੀ ਹੈ। ਇਸ ਬਾਰੇ ਅਸੀਂ ਪਹਿਲਾਂ ਹੀ ਰੂਸ ਨੂੰ ਦੱਸ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਰੂਸ ਨੂੰ 8 ਪੇਜ਼ਾਂ ਦੇ ਲੈਟਰ ‘ਤੇ ਸਮਾਂ ਬਰਬਾਦ ਕਰਨ ਦੀ ਬਜਾਏ ਮਨੁੱਖੀ ਕਾਰੀਡੋਰ ਖੋਲ੍ਹਣਾ ਚਾਹੀਦਾ ਹੈ।

ਯੂਕਰੇਨ ਦੇ ਮਾਰੀਉਪੋਲ ਸ਼ਹਿਰ ‘ਤੇ 24 ਫਰਵਰੀ ਤੋਂ ਬਾਅਦ ਰੂਸ ਨੇ ਸਭ ਤੋਂ ਵੱਧ ਬੰਬਾਰੀ ਕੀਤੀ ਹੈ। ਇੱਥੇ ਕਰੀਬ 4 ਲੱਖ ਲੋਕ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਕੋਲ ਭੋਜਨ, ਪਾਣੀ ਅਤੇ ਬਿਜਲੀ ਦੀ ਭਾਰੀ ਕਮੀ ਹੈ। ਲੋਕਾਂ ਨੂੰ ਕੱਢਣ ਲਈ ਮਨੁੱਖੀ ਗਲਿਆਰੇ ਖੋਲ੍ਹਣੇ ਚਾਹੀਦੇ ਹਨ, ਪਰ ਇਹ ਗੱਲ ਅਜੇ ਵੀ ਅਟਕੀ ਹੋਈ ਹੈ। ਮਾਰੀਉਪੋਲ ਦੀ ਘੇਰਾਬੰਦੀ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਚਾਏ ਜਾ ਰਹੇ ਆਤੰਕ ਨੂੰ ਆਉਣ ਵਾਲੇ ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ ।

Exit mobile version