Site icon SMZ NEWS

ਕੇਜਰੀਵਾਲ ਨੇ ਵਿਧਾਇਕਾਂ ਨੂੰ ਦਿੱਤਾ ਇਮਾਨਦਾਰੀ ਦਾ ਮੰਤਰ, ਕਿਹਾ-“ਹਰ ਜ਼ਿੰਮੇਵਾਰੀ ਅਹਿਮ, ਸਿਰਫ ਲੋਕਾਂ ਲਈ ਕਰੋ ਕੰਮ”

ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੰਡੀਗੜ੍ਹ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਸਨ । ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਇਮਾਨਦਾਰੀ ਦਾ ਮੰਤਰ ਦਿੱਤਾ। ਵਿਧਾਇਕਾਂ ਨਾਲ ਵਰਚੁਅਲ ਮੀਟਿੰਗ ਵਿੱਚ ਉਨ੍ਹਾਂ ਕਿਹਾ ਕਿ ਹਰ ਜ਼ਿੰਮੇਵਾਰੀ ਜ਼ਰੂਰੀ ਹੈ। ਅਸੀਂ ਸਿਰਫ ਲੋਕਾਂ ਲਈ ਕੰਮ ਕਰਨਾ ਹੈ। ਬੈਠਕ ਲਈ ‘ਆਪ’ ਵਿਧਾਇਕ ਮੋਹਾਲੀ ਦੇ ਹੋਟਲ ਵਿੱਚ ਇਕੱਠੇ ਹੋਏ ਸਨ । ਮੀਟਿੰਗ ਵਿੱਚ ਸੀਐੱਮ ਭਗਵੰਤ ਮਾਨ ਅਤੇ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਰਹੇ । ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਪੰਸਾਡਾ ਫਰਜ਼ ਹੈ ਕਿ ਪੰਜਾਬ ਵਿੱਚ ਹਰ ਪਾਸੇ ਜਾਈਏ । ਸਾਨੂੰ ਸਾਰਿਆਂ ਲਈ ਕੰਮ ਕਰਨਾ ਹੋਵੇਗਾ।

Arvind kejriwal hold virtual meeting

ਭਗਵੰਤ ਮਾਨ ਦੀ ਤਾਰੀਫ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰਾ ਦੇਸ਼ ਤੁਹਾਡੇ ਅਤੇ ਤੁਹਾਡੇ ਕੰਮਾਂ ਦੀ ਗੱਲ ਕਰ ਰਿਹਾ ਹੈ। ਅਕਤੂਬਰ ਵਿੱਚ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਚੈੱਕ ਮਿਲ ਜਾਣਗੇ। ਤੁਸੀਂ ਸਰਕਾਰ ਬਣਾਉਣ ਦੇ 3 ਦਿਨਾਂ ਦੇ ਅੰਦਰ ਵਧੀਆ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਮਾਂ ਬਰਬਾਦ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਨਵ-ਨਿਯੁਕਤ ਮੰਤਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਬੈਠਣਾ ਹੈ। 24 ਘੰਟੇ ਜਨਤਾ ਵਿਚਾਲੇ ਰਹੋ ਅਤੇ ਕੰਮ ਕਰੋ। ਕੁਝ ਵਿਧਾਇਕਾਂ ਦੇ ਮੰਤਰੀ ਨਾ ਬਣਨ ‘ਤੇ ਕੇਜਰੀਵਾਲ ਨੇ ਕਿਹਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਪੰਜਾਬ ਦੇ ਲੋਕਾਂ ਨੇ ਹੀਰੇ ਚੁਣ ਕੇ ਭੇਜੇ ਹਨ। 92 ਲੋਕਾਂ ਦੀ ਟੀਮ ਬਣ ਕੇ ਕੰਮ ਕਰਨਾ ਹੈ, ਆਪਣਾ ਸਵਾਰਥ ਛੱਡੋ। ਇੱਛਾਵਾਂ ਅੱਗੇ ਆਈਆਂ ਤਾਂ ਪੰਜਾਬ ਮਰ ਜਾਵੇਗਾ। ਪੰਜਾਬ ਦੀ ਤਰੱਕੀ ਲਈ ਸਾਨੂੰ ਇੱਕ ਟੀਮ ਬਣ ਕੇ ਕੰਮ ਕਰਨਾ ਪਵੇਗਾ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਵੱਡਾ ਭਰਾ ਹਾਂ, ਤੁਹਾਨੂੰ ਗਾਈਡ ਕਰਦਾ ਰਹਾਂਗਾ । ਸਾਰਿਆਂ ਨੂੰ ਜ਼ਿੰਮੇਵਾਰੀਆਂ ਮਿਲਣਗੀਆਂ। ਛੋਟੇ ਹੋਵੇ ਜਾਂ ਵੱਡੀ, ਹਰ ਜ਼ਿੰਮੇਵਾਰੀ ਨਿਭਾਓ। ਉਨ੍ਹਾਂ ਨੇ ਵਿਧਾਇਕਾਂ ਨੂੰ ਕਿਹਾ ਕਿ ਤੁਸੀਂ ਆਮ ਲੋਕ ਹੋ। ਕਦੇ ਹੰਕਾਰ ਨਾ ਕਰਿਓ। ਵਿਧਾਇਕ ਹੁੰਦਿਆਂ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਡੀ ਪ੍ਰਸਿੱਧੀ ਫੈਲੇ। ਉਨ੍ਹਾਂ ਕਿਹਾ ਕਿ ਜਨਤਾ ਸਭ ਤੋਂ ਵੱਡੀ ਹੈ।

Arvind kejriwal hold virtual meeting

ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ। ਅਸੀਂ ਸਖ਼ਤ ਇਮਾਨਦਾਰ ਸਰਕਾਰ ਬਣਾਈ ਹੈ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ, ਮੈਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜੇਕਰ ਮੈਨੂੰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਮੈਂ ਇਸਨੂੰ ਦੂਜਾ ਮੌਕਾ ਨਹੀਂ ਦੇਵਾਂਗਾ। ਬੇਈਮਾਨ ਨਾ ਕਰਿਓ ਅਤੇ ਜਨਤਾ ਨਾਲ ਦੁਰਵਿਵਹਾਰ ਨਾ ਕਰਿਓ । ਇਨ੍ਹਾਂ ਨੇ ‘ਆਪ’ ਵਿਧਾਇਕਾਂ ਦੇ ਅਚਨਚੇਤ ਨਿਰੀਖਣ ਬਾਰੇ ਕਿਹਾ ਕਿ ਇਹ ਤਾਂ ਠੀਕ ਹੈ ਪਰ ਬੇਰੁੱਖੀ ਨਹੀਂ ਕਰਨੀ । ਭਾਸ਼ਾ ਦਾ ਧਿਆਨ ਰੱਖੋ। ਤੁਹਾਡੇ ਕੋਲ ਕਲਮ ਦੀ ਤਾਕਤ ਹੈ। ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨੂੰ ਬਦਲਣਾ ਹੈ । ਹੱਥ ਜੋੜ ਕੇ ਗੱਲ ਕਰੋ। ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਸੀਐਮ ਕੋਲ ਉਸਦੀ ਸ਼ਿਕਾਇਤ ਕਰੋ।

Exit mobile version