ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਸੀ.ਐੱਮ. ਭਗਵੰਤ ਮਾਨ ਨੂੰ ਵੋਟਾਂ ਦੇ ਨਤੀਜੇ ਵਾਲੇ ਦਿਨ ਕੁਝ ਲੋਕਾਂ ਵੱਲੋਂ ਗੰਭੀਰ ਜ਼ਖਮੀ ਕੀਤੇ ਗਏ ਇੱਕ ਕਾਂਗਰਸੀ ਵਰਕਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਏ ਕਿ ਇਹ ਲੋਕ ਆਮ ਆਦਮੀ ਪਾਰਟੀ ਦੇ ਵਰਕਰ ਹੀ ਹਨ ਤੇ ਇਨ੍ਹਾਂ ਨੂੰ ਨਵੇਂ ਚੁਣੇ ਵਿਧਾਇਕ ਦੀ ਸਰਪ੍ਰਸਤੀ ਮਿਲ ਰਹੀ ਹੈ, ਜਿਸ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।
ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਅੱਜ ਮੈਡੀਕਲ ਕਾਲਜ ਫਰੀਦਕੋਟ ਵਿੱਚ ਮਰਨ ਕੰਢੇ ਪਏ ਇਕਬਾਲ ਨੂੰ ਮਿਲਣ ਗਿਆ। ਇਸ ਸਬੰਧੀ ਮੁਕੱਦਮਾ 307 ਥਾਣਾ ਸਦਰ ਜ਼ੀਰਾ ਵਿਖੇ 10 ਮਾਰਚ ਨੂੰ ਦਰਜ ਕੀਤਾ ਗਿਆ ਹੈ। ਪਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਕਿਉਂਕਿ ਉਹ ‘ਆਪ’ ਦੇ ਵਰਕਰ ਹਨ ਤੇ ਨਵੇਂ ਚੁਣੇ ਗਏ ਵਿਧਾਇਕ ਵੱਲੋਂ ਬਚਾਏ ਜਾ ਰਹੇ ਹਨ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਦੋਸ਼ੀਆਂ ਨੂੰ ਫੜਨ, ਜਿਨ੍ਹਾਂ ਨੇ ਨਤੀਜੇ ਵਾਲੇ ਦਿਨ ਕੱਸੋਆਣਾ (ਜ਼ੀਰਾ) ਦੇ ਇਕਬਾਲ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਸੀ, ਕਿਉਂਕਿ ਉਹ ਇੱਕ ਉਤਸ਼ਾਹੀ ਕਾਂਗਰਸੀ ਵਰਕਰ ਸੀ। ਪਿਛਲੇ 10 ਦਿਨਾਂ ਤੋਂ ਵੈਂਟੀਲੇਟਰ ‘ਤੇ ਹੋਣ ਕਾਰਨ ਉਸਦੀ ਕਿਸੇ ਵੀ ਪਲ ਮੌਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਫਰਤ ਦੀ ਸਿਆਸਤ ਬੰਦ ਹੋਣੀ ਚਾਹੀਦੀ ਹੈ।
Comment here