ਪੰਜਾਬੀ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ੀ ਨੇੜੇ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਲੈ ਕੇ ਕਿਆਸ ਅਰਾਈਆਂ ਲਾ ਜਾ ਰਹੀਆਂ ਹਨ ਕਿ ਉਹ ਵੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਸੰਗਰੂਰ ਤੋਂ ਖਾਲੀ ਹੋ ਗਈ ਸਾਂਸਦ ਲਈ ਚੋਣ ਲੜ ਸਕਦੇ ਹਨ। ਇਸ ਬਾਰੇ ਜਦੋਂ ਅਦਾਕਾਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਗੱਲ ਦਾ ਜਵਾਬ ਦਿੱਤਾ।
ਇਸ ਬਾਰੇ ਕਰਮਜੀਤ ਅਨਮੋਲ ਨੇ ਕਿਹਾ ਕਿ ਲੋਕ ਆਪਣੇ ਆਪ ਹੀ ਅੰਦਾਜ਼ੇ ਲਾ ਲੈਂਦੇ ਨੇ। ਕਿਉਂਕਿ ਮਾਨ ਸਾਹਿਬ ਨਾਲ ਮੇਰੀ ਸ਼ੁਰੂ ਤੋਂ ਬਹੁਤ ਮਿੱਤਰਤਾ ਹੈ। ਮੈਂ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਦੌਰਾਨ ਵੀ ਨਾਲ ਹੀ ਸੀ। ਜਿੰਨੀਆਂ ਵੀ ਚੋਣਾਂ ਹੋਈਆਂ ਮਾਨ ਸਾਹਿਬ ਕਰਕੇ ਮੈਂ ਵਧ ਚੜ੍ਹ ਕੇ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਪਰ ਮੇਰਾ ਅਜੇ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ ਆਪਣੀ ਅਦਾਕਾਰੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਇਧਰ ਹੀ ਵਧੀਆ ਕੰਮ ਚੱਲੀ ਜਾ ਰਿਹਾ ਹੈ, ਸੈੱਟ ਹੈ ਮੇਰਾ ਕੰਮ।
Comment here