Site icon SMZ NEWS

‘ਮਾਪਿਆਂ ਦੇ ਜਿਊਂਦੇ ਜੀਅ ਪੁੱਤ ਦਾ ਉਨ੍ਹਾਂ ਦੀ ਜਾਇਦਾਦ ‘ਤੇ ਕੋਈ ਹੱਕ ਨਹੀਂ’- ਹਾਈਕੋਰਟ ਦਾ ਅਹਿਮ ਫ਼ੈਸਲਾ

ਜਦੋਂ ਤੱਕ ਮਾਪੇ ਜਿਊਂਦੇ ਰਹਿਣਗੇ, ਉਨ੍ਹਾਂ ਦੀ ਜਾਇਦਾਦ ‘ਤੇ ਬੱਚਿਆਂ ਦਾ ਕੋਈ ਹੱਕ ਨਹੀਂ ਹੋਵੇਗਾ। ਬਾਂਬੇ ਹਾਈਕੋਰਟ ਨੇ ਇਹ ਅਹਿਮ ਫੈਸਲਾ ਇੱਕ ਕੇਸ ਦੀ ਸੁਣਵਾਈ ਦੌਰਾਨ ਸੁਣਾਇਆ ਜਿਸ ਵਿੱਚ ਔਰਤ ਆਪਣੇ ਪਤੀ ਦੀ ਜਾਇਦਾਦ ਵੇਚਣਾ ਚਾਹੁੰਦੀ ਸੀ ਪਰ ਉਸ ਦਾ ਬੇਟਾ ਇਸ ਦਾ ਵਿਰੋਧ ਕਰ ਰਿਹਾ ਸੀ।

ਪਟੀਸ਼ਨਕਰਤਾ ਸੋਨੀਆ ਖਾਨ ਦੇ ਪਤੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ ਤੇ ਉਹ ਆਪਣੇ ਪਤੀ ਦੀ ਸਾਰੀ ਪ੍ਰਾਪਰਟੀ ਦੀ ਲੀਗਲ ਗਾਰਜੀਅਨ ਬਣ ਕੇ ਫਲੈਟ ਵੇਚਣਾ ਚਾਹੁੰਦੀ ਸੀ, ਜਿਸ ਨੂੰ ਲੈ ਕੇ ਉਸ ਨੇ ਪਟੀਸ਼ਨ ਦਾਇਰ ਕੀਤੀ ਸੀ। ਪਰ ਸੋਨੀਆ ਖਾਨ ਦਾ ਬੇਟਾ ਆਸਿਫ ਖਾਨ ਆਪਣੀ ਮਾਂ ਨਾਲ ਸਹਿਮਤ ਨਹੀਂ ਸੀ ਤੇ ਉਸ ਦਾ ਵਿਰੋਧ ਕਰ ਰਿਹਾ ਸੀ ਤੇ ਉਸ ਨੇ ਵੀ ਆਪਣੀ ਮਾਂ ਦੀ ਪਟੀਸ਼ਨ ਖਿਲਾਫ ਇੱਕ ਪਟੀਸ਼ਨ ਦਾਇਰ ਕਰ ਦਿੱਤੀ।

ਆਸਿਫ ਖਾਨ ਦੀ ਪਟੀਸ਼ਨ ਵਿੱਚ ਕਿਹਾ ਗਿਆ ਸੀ ਉਹ ਆਪਣੇ ਪਿਤਾ ਦੀ ਪ੍ਰਾਪਰਟੀ ਦਾ ਲੀਗਰ ਗਾਰਜੀਅਨ ਹੈ ਤੇ ਉਸ ਦੇ ਮਾਪਿਆਂ ਕੋਲ ਦੋ ਫਲੈਟ ਹਨ। ਇੱਕ ਮਾਂ ਦੇ ਨਾਂ ‘ਤੇ ਹੈ ਤੇ ਦੂਜਾ ਪਿਤਾ ਦੇ ਨਾਂ ‘ਤੇ ਹੈ। ਇਹ ਵੀ ਕਿਹਾ ਗਿਆ ਕਿ ਦੋਵੇਂ ਫਲੈਟ ਸ਼ੇਅਰਡ ਹਾਊਸਹੋਲਡ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਕਰਕੇ ਆਸਿਫ ਦਾ ਉਨ੍ਹਾਂ ‘ਤੇ ਪੂਰਾ ਹੱਕ ਹੈ।

ਬਾਂਬੇ ਹਾਈਕੋਰਟ ਨੇ ਇਨ੍ਹਾਂ ਦਾਵਿਆਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਜਸਟਿਸ ਗੌਤਮ ਪਟੇਲ ਤੇ ਜਸਟਿਸ ਮਾਧਵ ਜਾਮਦਾਰ ਦੀ ਬੈਂਚ ਨੇ ਕਿਹਾ ਹੈ ਕਿ ਅਜੇ ਤੱਕ ਆਸਿਫ ਵੱਲੋਂ ਇਕ ਵੀ ਦਸਤਾਵੇਜ਼ ਨਹੀਂ ਦਿਖਾਇਆ ਗਿਆ ਜਿਸ ਤੋਂ ਇਹ ਸਿੱਧ ਹੋ ਜਾਵੇ ਕਿ ਉਸ ਨੇ ਕਦੇ ਵੀ ਆਪਣੇ ਪਿਤਾ ਦੀ ਪਰਵਾਹ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਕਿਤਾਬ ਵਿੱਚ ਅਜਿਹਾ ਕਿਤੇ ਨਹੀਂ ਲਿਖਿਆ ਹੈ ਕਿ ਜਦੋਂ ਤੱਕ ਮਾਪੇ ਜਿਊਂਦੇ ਹੋਣ, ਬੱਚੇ ਉਨ੍ਹਾਂ ਦੀ ਜਾਇਦਾਦ ‘ਤੇ ਹੱਕ ਜਮ੍ਹਾ ਸਕਦੇ ਹਨ।

Exit mobile version