Site icon SMZ NEWS

ਪੰਜਾਬ ਲਈ ਛੱਡਿਆ ਕੈਨੇਡਾ, ਨਾਭਾ ‘ਚ ਛਾਏ ਦੇਵ ਮਾਨ, ਕਿਹਾ- ‘1 ਰੁ. ਹੀ ਲਵਾਂਗਾ ਤਨਖ਼ਾਹ’

ਨਾਭਾ ਤੋਂ ਸਾਧੂ ਸਿੰਘ ਧਰਮਸੌਤ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਕਾਫੀ ਚਰਚਾ ਵਿੱਚ ਹਨ। ਉਨ੍ਹਾਂ ਨੇ ਸਿਰਫ਼ ਇੱਕ ਰੁਪਿਆ ਤਨਖਾਹ ਲੈਣ ਦਾ ਐਲਾਨ ਕੀਤਾ ਹੈ ਤੇ ਸਕਿਓਰਿਟੀ ਲੈਣ ਤੋਂ ਵੀ ਇਨਾਕਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਸਾਈਕਲ ‘ਤੇ ਹੀ ਕੰਮਾਂ ਦਾ ਜਾਇਜ਼ਾ ਲੈਣਗੇ।

ਹਾਲਾਂਕਿ ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੁਰਦੇਵ ਮਾਨ ਦੀ ਪਤਨੀ ਵੀ ਕੈਨੇਡਾ ਦੇ ਵੀਅਤਨਾਮ ਤੋਂ ਹੈ। ਉਹ ਖੁਦ ਵੀ ਲੰਮਾ ਸਮਾਂ ਕੈਨੇਡਾ ਵਿੱਚ ਰਹਿ ਕੇ ਆਏ ਹਨ ਪਰ ਪੰਜਾਬ ਲਈ ਕੁਝ ਕਰਨ ਦੀ ਉਮੀਦ ਵਿੱਚ ਉਹ ਇਥੇ ਨਾਭਾ ਵਿੱਚ ਰਹਿ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਪਤਨੀ ਨਗਾ ਵੀ ਆਪਣੇ ਪਤੀ ਦੇ ਜਿੱਤਣ ਪਿੱਛੋਂ ਹੁਣ ਇਥੇ ਨਾਭਾ ਵਿੱਚ ਆਏ ਹੋਏ ਹਨ। ਉਹ ਆਪਣੀ ਪਤੀ ਦੀ ਜਿੱਤ ‘ਤੇ ਬਹੁਤ ਖੁਸ਼ ਹਨ।

ਦੇਵ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਸਿਆਸਤ ਛੱਡ ਦੇਣ ਉਨ੍ਹਾਂ ਦਾ ਕੈਨੇਡਾ ਵਿੱਚ ਆਪਣਾ ਘਰ ਹੈ ਉਥੇ ਰਹਿੰਦੇ ਹਾਂ ਉਥੇ ਦੀ ਬਹੁਤ ਖੂਬਸੂਰਤ ਜ਼ਿੰਦਗੀ ਹੈ।

Exit mobile version