Site icon SMZ NEWS

ਪੁਤਿਨ ਨੂੰ ਮਾਰੇ ਜਾਣ ਦਾ ਡਰ! ਕੁੱਕ, ਕੱਪੜੇ ਧੋਣ ਵਾਲਿਆਂ ਸਣੇ 1000 ਨਿੱਜੀ ਸਟਾਫ ਨੂੰ ਨੌਕਰੀ ਤੋਂ ਹਟਾਇਆ

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੇ ਪਰਸਨਲ ਸਟਾਫ ਦੇ ਲਗਭਗ 1000 ਮੈਂਬਰਾਂ ਨੂੰ ਹਟਾ ਦਿੱਤਾ ਹੈ। ਦਰਅਸਲ ਪੁਤਿਨ ਨੂੰ ਡਰ ਹੈ ਕਿ ਕਿਤੇ ਇਹ ਲੋਕ ਉਨ੍ਹਾਂ ਨੂੰ ਜ਼ਹਿਰ ਨਾ ਦੇ ਦੇਣ। ਜਿਨ੍ਹਾਂ ਲੋਕਾਂ ਨੂੰ ਹਟਾਇਆ ਗਿਆ ਹੈ ਉਨ੍ਹਾਂ ਵਿੱਚ ਬਾਡੀ ਗਾਰਡ, ਕੁੱਕ, ਕੱਪੜੇ ਧੋਣ ਵਾਲੇ ਤੇ ਨਿੱਜੀ ਸਕੱਤਰ ਸ਼ਾਮਲ ਹਨ।

ਇਨ੍ਹਾਂ ਸਾਰਿਆਂ ਨੂੰ ਫਰਵਰੀ ਮਹੀਨੇ ਵਿੱਚ ਹੀ ਹਟਾਇਆ ਗਿਆ ਹੈ। ਹਟਾਏ ਗਏ ਲੋਕਾਂ ਦੀ ਜਗ੍ਹਾ ਜਿਨ੍ਹਾਂ ਨੂੰ ਰਖਿਆ ਗਿਆ ਹੈ ਉਨ੍ਹਾਂ ਬਾਰੇ ਪੂਰੀ ਤਹਿਕੀਕਾਤ ਕੀਤੀ ਗਈ ਹੈ।

Cook fired 1000 personal

ਦੱਸ ਦੇਈਏ ਕਿ ਅਮਰੀਕਾ ਦੇ ਸਾਊਥ ਕੈਰੋਲਿਨਾ ਦੇ ਸਾਂਸਦ ਲਿੰਡਸੇ ਗ੍ਰਾਹਮ ਨੇ ਰੂਸ ਦੇ ਰਾਸਟਰਪਤੀ ਦੀ ਹੱਤਿਆ ਕੀਤੇ ਜਾਣ ਦੀ ਗੱਲ ਕਹੀ ਹੈ। ਗ੍ਰਾਹਮ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੁਤਿਨ ਦੀ ਤੁਲਨਾ ਤਾਨਾਸ਼ਾਹ ਐਡੋਲਫ ਹਿਟਲਰ ਨਾਲ ਕੀਤੀ ਤੇ ਕਿਹਾ ਸੀ ਕਿ ਜੰਗ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਕੋਈ ਇਸ ਵਿਅਕਤੀ ਦਾ ਕਤਲ ਕਰ ਦੇਵੇ।

ਲਿੰਡਸੇ ਗ੍ਰਾਹਮ ਨੇ ਡੇਲੀ ਬੀਸਟ ਨਾਲ ਗੱਲਬਾਤ ਵਿੱਚ ਕਿਹਾ ਕਿ ਪੁਤਿਨ ਨੂੰ ਜ਼ਹਿਰ ਦੇਣ ਜਾਂ ਦਿਵਾਉਣ ਦਾ ਕੰਮ ਕਿਸੇ ਵਿਦੇਸ਼ੀ ਸਰਕਾਰ ਵੱਲੋਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕ੍ਰੇਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਅੰਦਰੋਂ ਇਸ ਦੀ ਕੋਸ਼ਿਸ਼ ਹੋਵੇਗੀ।

Exit mobile version