bollywoodNationNewsWorld

‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਮਿਲੀ ‘Y’ ਕੈਟਾਗਰੀ ਦੀ ਸੁਰੱਖਿਆ

ਬਾਲੀਵੁੱਡ ਫਿਲਮ ਨਿਰਮਾਤਾ ਤੇ ‘ਦਿ ਕਸ਼ਮੀਰ ਫਾਈਲਸ’ ਦੇ ਨਿਰਦੇਸਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਇਹ ਸੁਰੱਖਿਆ ਸੀ.ਆਰ.ਪੀ. ਐੱਫ. ਦੇ ਜਵਾਨ ਮੁਹੱਈਆ ਕਰਵਾਉਣਗੇ ਤੇ ਇਹ ਸੁਰੱਖਿਆ ਪੂਰੇ ਭਾਰਤ ਵਿੱਚ ਉਨ੍ਹਾਂ ਦੀ ਯਾਤਰਾ ਦੌਰਾਨ ਵੀ ਹੋ ਰਹੀ ਹੈ।

the kashmir files producer
the kashmir files producer

ਦਰਅਸਲ ਹਾਲ ਹੀ ਵਿੱਚ ਉਨਹਾਂ ਦੀ ਆਈ ਫਿਲਮ ‘ਦਿ ਕਸ਼ਮੀਰ ਫਾਈਲਸ’ ਦੀ ਜਿਥੇ ਤਾਰੀਫ਼ ਹੋ ਰਹੀ ਹੈ, ਉਥੇ ਉਹ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਵੀ ਆ ਗਏ ਹਨ। ਹਮਲੇ ਦੀ ਖਦਸ਼ੇ ਨੂੰ ਵੇਖਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ।

ਵਿਵੇਕ ਅਗਨੀਹੋਤਰੀ ਨੇ 1990 ਦੇ ਦਹਾਕੇ ਵਿੱਚ ਕਸ਼ਮੀਰੀ ਪੰਡਤ ਭਾਈਚਾਰੇ ਦੇ ਕਤਲੇਆਮ ਦੇ ਪੀੜਤਾਂ ਦੀ ਪਹਿਲੀ ਪੀੜ੍ਹੀ ਦੇ ਵੀਡੀਓ ਇੰਟਰਵਿਊ ‘ਤੇ ਆਧਾਰਤ ‘ਦਿ ਕਸ਼ਮੀਰ ਫਾਈਲਸ’ ਬਣਾਈ ਹੈ।

Comment here

Verified by MonsterInsights