NationNewsPunjab newsWorld

ਅਰੂੰਧਤੀ ਰਾਏ ਨੇ ਕਿਸਾਨ ਅੰਦੋਲਨ ਦੀ ਕੀਤੀ ਤਾਰੀਫ, ਕਿਹਾ-‘ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ’

ਮੰਨੀ-ਪ੍ਰਮੇਨੀ ਲੇਖਿਕਾ ਅਰੂੰਧਤੀ ਰਾਏ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਵਿਅੰਗਨਾਤਮਕ ਟਿੱਪਣੀ ਕੀਤੀ ਤੇ ਕਿਹਾ ਕਿ ਦੇਸ਼ ਨੂੰ ਇਸ ਸਮੇਂ ਚਾਰ ਲੋਕ ਹੀ ਚਲਾ ਰਹੇ ਹਨ ਜਿਨ੍ਹਾਂ ਵਿਚੋਂ ਦੋ ਖਰੀਦਦਾਰੀ ਦਾ ਕੰਮ ਕਰਦੇ ਹਨ ਅਤੇ ਦੋ ਵੇਚਣ ਦਾ। ਜਦੋਂ ਮੁੱਖ ਧਾਰਾ ਦੇ ਮੀਡੀਆ ਸਣੇ ਸੂਬੇ ਦੀ ਜ਼ਿਆਦਾਤਰ ਮਸ਼ੀਨਰੀ ਦਾ ਗਲਤ ਇਸਤੇਮਾਲ ਹੋ ਰਿਹਾ ਹੋਵੇ ਤਾਂ ਦੇਸ਼ ਦਾ ਆਮ ਨਾਗਰਿਕ ਲੋਕਤੰਤਰ ਵਿਚ ਵਿਸ਼ਵਾਸ ਕਿਸ ਤਰ੍ਹਾਂ ਤੋਂ ਕਰ ਸਕਦਾ ਹੈ। ਉਹ ਪੰਜਾਬੀ ਯੂਨੀਵਰਿਸਟੀ ਦੇ ਸਨੀ ਓਬਰਾਏ ਆਡੀਟੋਰੀਅਮ ਵਿਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੀ ਸੀ।

ਅਰੂੰਧਤੀ ਰਾਏ ਨੇ ਕਿਹਾ ਕਿ ਜਾਤੀ ਪ੍ਰਥਾ ਨੇ ਸਮਾਜ ਵਿਚ ਵੰਡ ਕੀਤੀ ਹੈ। ਜਿਸ ਦੇ ਖਾਤਮੇ ਦੇ ਬਿਨਾਂ ਇੱਕ ਵੱਡੇ ਸਮਾਜ ਦਾ ਸਿਰਜਣਾ ਨਹੀਂ ਹੋ ਸਕਦੀ ਹੈ। ਜਾਤੀਵਾਦ ਨੂੰ ਬੜ੍ਹਾਵਾ ਦੇਣ ਵਾਲੀ ਧਾਰਮਿਕ ਸੰਗਠਨਾਂ ‘ਤੇ ਵੀ ਉਨ੍ਹਾਂ ਨੇ ਸਿੱਧੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਾਤੀ, ਧਰਮ, ਭਾਸ਼ਾ ਆਦਿ ਵੰਡਾਂ ਤੋਂ ਉਪਰ ਉਠ ਕੇ ਆਪਸੀ ਇਕਜੁੱਟਤਾ ਲਿਆਉਣ ਦੀ ਲੋੜ ਹੈ ।

ਕਿਸਾਨ ਸੰਘਰਸ਼ ਵਿਚ ਪੰਜਾਬੀਆਂ ਦੀ ਭੂਮਿਕਾ ਦੀ ਤਾਰੀਫ ਕਰਦੇ ਹੋਏ ਅਰੂੰਧਤੀ ਰਾਏ ਨੇ ਕਿਹਾ ਕਿ ਇਸ ਸੰਘਰਸ਼ ਨੇ ਇੱਕ ਉਮੀਦ ਪੈਦਾ ਕੀਤੀ ਹੈ। ਇਸ ਸੰਘਰਸ਼ ਨੇ ਲੋਕਾਂ ਨੂੰ ਦੱਸਿਆ ਹੈ ਕਿ ਆਪਣੇ ਵਾਜ੍ਹਬ ਹੱਕ ਲਈ ਕਿਸ ਤਰ੍ਹਾਂ ਤੋਂ ਹਕੂਮਤ ਦੀ ਅੱਖ ਵਿਚ ਅੱਖ ਪਾ ਕੇ ਗੱਲ ਕੀਤੀ ਜਾ ਸਕਦੀ ਹੈ। ਕਸ਼ਮੀਰ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਉਹ ਜੋ ਵੀ ਕਹਿਣਾ ਚਾਹੁੰਦੀ ਹੈ, ਆਪਣੀਆਂ ਰਚਨਾਵਾਂ ਵਿਚ ਪਹਿਲਾਂ ਹੀ ਕਹਿ ਚੁੱਕੀ ਹੈ।

Comment here

Verified by MonsterInsights