ਰੇਲ ਮੁਸਾਫ਼ਰਾਂ ਲਈ ਰਾਹਤ ਭਰੀ ਖਬਰ ਹੈ। ਕੋਰੋਨਾ ਕਾਲ ਤੋਂ ਬੰਦ ਪਈਆਂ 12 ਪੈਸੇਂਜਰ ਰੇਲ ਗੱਡੀਆਂ ਮੁੜ ਪਟੜੀ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਟ੍ਰੇਨਾਂ ਨੂੰ ਚਲਾਉਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਹ ਟ੍ਰੇਨਾਂ ਅਗਲੇ ਇੱਕ-ਦੋ ਦਿਨ ਤੱਕ ਪਟੜੀ ‘ਤੇ ਪਰਤ ਆਉਣਗੀਆਂ। ਇਸ ਤੋਂ ਬਾਅਦ ਯਾਤਰੀ ਪਹਿਲਾਂ ਵਾਂਗ ਜਨਰਲ ਟਿਕਟ ਖਰੀਦ ਕੇ ਪੈਸੇਂਜਰ ਟ੍ਰੇਨ ਵਿੱਚ ਸਫਰ ਕਰ ਸਕਣਗੇ। ਇਨ੍ਹਾਂ ਟ੍ਰੇਨਾਂ ਦੇ ਦੁਬਾਰਾ ਸ਼ੁਰੂ ਹੋਣ ਨਾਲ ਕਈ ਪਿੰਡਾਂ ਦੇ ਇਲਾਕੇ ਮੁੜ ਰੇਲ ਸੰਪਰਕ ਨਾਲ ਜੁੜ ਸਕਣਗੇ।
ਇਨਹਾਂ ਇਲਾਕਿਆਂ ਤੋਂ ਰੋਜ਼ਾਨਾ ਦੇ ਕੰਮਾਂ ਲਈ ਸ਼ਹਿਰ ਜਾਣ ਵਾਲੇ ਲੋਕ ਘੱਟ ਸਮੇਂ ਤੇ ਵਾਜਿਬ ਕਿਰਾਏ ਵਿੱਚ ਆਪਣੇ ਟੀਚੇ ਤੱਕ ਪਹੁੰਚ ਸਕਣਗੇ। ਦੂਜੇ ਪਾਸੇ ਦੂਜੇ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲੇ ਰੋਜ਼ਾਨਾ ਦੇ ਯਾਤਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀ ਆਪਣੇ ਮਾਸਿਕ ਪਾਸ ‘ਤੇ ਆਸਾਨੀ ਨਾਲ ਕਫਰ ਕਰ ਸਕਣਗੇ।
ਇਹ ਟ੍ਰੇਨਾਂ ਹੋਈਆਂ ਸ਼ੁਰੂ
ਲੁਧਿਆਣਾ-ਫਿਰੋਜ਼ਪੁਰ-ਲੁਧਿਆਣਾ ਪੈਸੰਜਰ (54051/54052)
ਜਾਖਲ-ਲੁਧਿਆਣਾ-ਜਾਖਲ ਪੈਸੰਜਰ (54053/54054)
ਹਿਸਾਰ-ਲੁਧਿਆਣਾ-ਹਿਸਾਰ ਪੈਸੰਜਰ (54603/54606)
ਲੁਧਿਆਣਾ-ਚੁਰੂ-ਲੁਧਿਆਣਾ ਪੈਸੇਂਜਰ (54604/54605)
ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (54643/54644)
ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੰਜਰ (74935/74940)