Site icon SMZ NEWS

ਯੂਕਰੇਨ-ਰੂਸ ਜੰਗ : ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਰੂਸ ਨੂੰ ਕੀਤਾ ਬਾਹਰ

ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ਪਹਿਲਾਂ ਹੀ ਕਈ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ ਰੂਸੀ ਸਪੇਸ ਏਜੰਸੀ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਮਿਸ਼ਨ ਵਿੱਚ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਕੋਈ ਮਦਦ ਨਹੀਂ ਲਈ ਜਾਵੇਗੀ। ਇਹ ਮਿਸ਼ਨ ਲਗਭਗ 8433 ਕਰੋੜ ਰੁਪਏ ਦਾ ਹੈ, ਜਿਸ ਵਿੱਚ ਯੂਰਪੀ ਦੇਸ਼ਾਂ ਦੇ ਨਾਲ-ਨਾਲ ਰੂਸ ਵੀ ਸ਼ਾਮਲ ਸੀ। ESA ਤੇ ਰੂਸੀ ਸਪੇਸ ਏਜੰਸੀ ਐਕਸੋਮਾਰਸ ਮਿਸ਼ਨ ਨੂੰ ਸਤੰਬਰ ਵਿੱਚ ਲਾਂਚ ਕਰਨ ਵਾਲੇ ਸਨ।

European Space Agency excludes

ESA ਦੇ ਡਾਇਰੈਕਟਰ ਜਨਰਲ ਜੋਸੇਫ ਐਸ਼ਬੈਸ਼ਰ ਨੇ ਕਿਹਾ ਕਿ ਐਕਸੋਮਾਰਸ ਰੋਵਰ ਹੈ, ਜਿਸ ਨੂੰ ਮੰਗਲ ਗ੍ਰਹਿ ‘ਤੇ ਭੇਜ ਕੇ ਉਥੇ ਦੇ ਇਤਿਹਾਸਕ ਤੇ ਪ3ਾਚੀਨ ਵਾਤਾਵਰਣ ਦੀ ਜਾਂਚ ਕੀਤੀ ਜਾਣੀ ਸੀ, ਤਾਂਕਿ ਜੀਵਨ ਦੀ ਉਤਪੱਤੀ ਤੇ ਸਬੂਤਾਂ ਨੂੰ ਖੋਜਿਆ ਜਾ ਸਕੇ, ਨਾਲ ਹੀ ਭਵਿੱਖ ਵਿੱਚ ਜੀਵਨ ਦੀਆਂ ਸੰਭਾਵਨਾਵਾਂ ‘ਤੇ ਸਟੱਡੀ ਕੀਤੀ ਜਾ ਸਕੇ। ਜੋਸੇਫ ਨੇ ਕਿਹਾ ਕਿ ਹੁਣ ਲਾਂਚਿੰਗ ਵਿੱਚ ਸਮਾਂ ਲੱਗੇਗਾ, ਕਿਉਂਕਿ ਮੌਜੂਦਾ ਸਥਿਤੀਆਂ ਠੀਕ ਨਹੀਂ ਹਨ। ਯੂਰਪੀ ਦੇਸ਼ਾਂ ਨੇ ਇਸ ਮਿਸ਼ਨ ਤੋਂ ਰੂਸ ਨੂੰ ਬਾਹਰ ਕਰ ਦੱਤਾ ਹੈ। ਹੁਣ ਇਸ ਰੋਵਰ ਦੀ ਲਾਂਚਿੰਗ ਨੂੰ ਲੈ ਕੇ ਮੁੜ ਯੋਜਨਾ ਬਣਾਈ ਜਾਵੇਗੀ, ਉਸ ਦੇ ਹਿਸਾਬ ਨਾਲ ਤਿਆਰੀ ਹੋਵੇਗੀ।

ਐਕਸੋਮਾਰਸ ਦਾ ਨਾਂ ਰੋਸੈਲਿੰਡ ਫ੍ਰੈਂਕਲਿਨ ਰਖਿਆ ਗਿਆ ਹੈ, ਇਸ ਦੀ ਅਸੈਂਬਲੀ ਯੂਕੇ ਵਿੱਚ ਹੋ ਰਹੀ ਹੈ, ਜਿਸ ਨੂੰ ਰੂਸੀ ਰਾਕੇਟ ‘ਤੇ ਲਾਂਚ ਕੀਤਾ ਜਾਣਾ ਸੀ, ਜਿਸ ਨੂੰ ਜਰਮਨੀ ਦੇ ਸਪੇਸਕ੍ਰਾਫਟ ਵਿੱਚ ਸੱਟ ਕਰਕੇ ਰਾਕੇਟ ਵਿੱਚ ਲਗਾ ਕੇ ਲਾਂਚ ਕੀਤਾ ਜਾਂਦਾ। ਇਸ ਫੈਸਲੇ ਨਾਲ ਯੂਰਪੀਅਨ ਸਪੇਸ ਏਜੰਸੀ ਨੂੰ ਤਗੜਾ ਝਟਕਾ ਲੱਗਾ ਹੈ ਪਰ ਰੂਸ ਨੂੰ ਵੱਧ ਨੁਕਸਾਨ ਹੋਇਆ ਹੈ। ਹੁਣ ਦੇ ਹਾਲਾਤਾਂ ਨੂੰ ਵੇਖਦਿਆਂ ਇਸ ਮਿਸ਼ਨ ਲਈ ਅਗਲਾ ਲਾਂਚ ਵਿੰਡੋ ਸਾਲ 2024 ਹੈ।

Exit mobile version