Site icon SMZ NEWS

ਬੰਗਲਾਦੇਸ਼ ‘ਚ ਇਸਕਾਨ ਮੰਦਰ ‘ਤੇ ਹਮਲਾ, 200 ਲੋਕਾਂ ਦੀ ਭੀੜ ਨੇ ਕੀਤੀ ਭੰਨਤੋੜ, ਸ਼ਰਧਾਲੂਆਂ ਨੂੰ ਕੁੱਟਿਆ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵੀਰਵਾਰ ਸ਼ਾਮ ਨੂੰ ਇਸਕਾਨ ਮੰਦਰ ਦੇ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੜ ਕੇ ਹਮਲਾ ਬੋਲ ਦਿੱਤਾ। ਇਸ ਘਟਨਾ ਵਿੱਚ ਤਿੰਨ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਇਸਕਾਨ ਮੰਦਰ ਕੋਲਕਾਤਾ ਦੇ ਵਾਈਸ ਪ੍ਰੈਜ਼ੀਡੈਂਟ ਰਾਧਾਰਮਣ ਦਾਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੂੰ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕਰਨ ਤੇ ਦੇਸ਼ ਵਿੱਚ ਘੱਟਗਿਣਤੀ ਹਿੰਦੂਆਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ।

ISKCON temple attack

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੰਦਰ ਢਾਕਾ ਦੇ ਵਾਰੀ ਵਿੱਚ 222 ਲਾਲ ਮੋਹਨ ਸਾਹਾ ਸਟ੍ਰੀਟ ਵਿੱਚ ਬਣਿਆ ਹੋਇਆ ਹੈ। ਵੀਰਵਾਰ ਸ਼ਾਮ ਲਗਭਗ 7 ਵਜੇ ਹਾਜੀ ਸੈਫੁੱਲਾਹ ਦੀ ਅਗਵਾਈ ਵਿੱਚ 200 ਤੋਂ ਵੱਧ ਲੋਕ ਮੰਦਰ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਤੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਇਹੀ ਨਹੀਂ ਭੀੜ ਨੇ ਮੰਦਰ ਵਿੱਚ ਲੁੱਟ-ਖੋਹ ਵੀ ਕੀਤੀ। ਇਸ ਦੌਰਾਨ ਮੰਦਰ ਵਿੱਚ ਮੌਜੂਦ ਕੁਝ ਲੋਕਾਂ ਨਾਲ ਮਾਰਕੁੱਟ ਵੀ ਕੀਤੀ ਗਈ, ਜਿਸ ਨਾਲ ਉਹ ਜ਼ਖਮੀ ਹੋ ਗਏ।

ਰਿਪੋਰਟਾਂ ਮੁਤਾਬਕ ਬੀਤੀ ਰਾਤ ਨੂੰ ਜਿਸ ਵੇਲੇ ਸ਼ਰਧਾਲੂ ਗੁਰੂ ਪੁੰਨਿਆਂ ਦੀ ਤਿਆਰੀ ਕਰ ਰਹੇ ਸਨ ਤਾਂ ਅਚਾਨਕ ਲਗਭਗ 200 ਦੇ ਕਰੀਬ ਭੀੜ ਸ਼੍ਰੀ ਰਾਧਾਕਾਂਤਾ ਮੰਦਰ ਵਿੱਚ ਵੜ ਗਈ ਤੇ ਹਮਲਾ ਕਰ ਦਿੱਤਾ। ਘਟਨਾ ਵਿੱਚ ਤਿੰਨ ਲੋਕ ਜ਼ਖਮੀ ਹੋਈ। ਉਸੇ ਵੇਲੇ ਪੁਲਿਸ ਨੂੰ ਬੁਲਾ ਲਿਆ ਗਿਆ, ਜਿਸ ਤੋਂ ਬਾਅਦ ਹਮਲਾਵਰ ਉਥੋਂ ਭੱਜ ਗਏ।

Exit mobile version