NationNewsWorld

ਟਰੂਡੋ ਸਰਕਾਰ ਦਾ ਐਲਾਨ, ਟੀਕਾ ਲਗਵਾ ਚੁੱਕੇ ਲੋਕਾਂ ਨੂੰ ਕੈਨੇਡਾ ਆਉਣ ਲਈ ਕੋਵਿਡ ਟੈਸਟ ਦੀ ਲੋੜ ਨਹੀਂ

ਜਸਟਿਨ ਟਰੂਡੋ ਵਾਲੀ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦਾ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਨੈਗੇਟਿਵ ਕੋਵਿਡ ਟੈਸਟ ਦੇ ਨਤੀਜੇ ਦਿਖਾਉਣ ਦੀ ਲੋੜ ਨਹੀਂ ਹੈ।

no test results needed
no test results needed

ਵੀਰਵਾਰ ਨੂੰ ਸਰਹੱਦ ਦੇ ਦੋਵੇਂ ਪਾਸੇ ਸੈਰ-ਸਪਾਟਾ ਅਤੇ ਵਪਾਰਕ ਸਮੂਹਾਂ ਵੱਲੋਂ ਇਸ ਰਾਹਤ ਦਾ ਸਵਾਗਤ ਕੀਤਾ ਗਿਆ। ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਕਿਹਾ ਕਿ ਹੁਣ 1 ਅਪ੍ਰੈਲ ਤੋਂ ਟੈਸਟਾਂ ਦੀ ਲੋੜ ਨਹੀਂ ਪਵੇਗੀ।

ਇਸ ਵੇਲੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਐਂਟੀਜੇਨ ਟੈਸਟ ਦੇ ਨੈਗੇਟਿਵ ਨਤੀਜੇ ਪੇਸ਼ ਕਰਨੇ ਪੈਂਦੇ ਹਨ। ਫਰਵਰੀ ਵਿੱ ਇਹ ਐਂਟੀਜੇਨ ਟੈਸਟ ਇੱਕ ਤਾਂ ਕਾਫੀ ਮਹਿੰਗੇ ਕਰ ਦਿੱਤੇ ਗਏ ਹਨ ਤੇ ਦੂਜਾ ਇਸ ਵਿੱਚ ਸਮਾਂ ਵੀ ਬਰਬਾਦ ਹੁੰਦਾ ਹੈ।

Comment here

Verified by MonsterInsights