Site icon SMZ NEWS

ਨਰਿੰਦਰ ਭਰਾਜ ਦਾ ਐਲਾਨ, ‘ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਸਕੂਟੀ ‘ਤੇ ਕਰਾਂਗੀ ਹਲਕੇ ਦਾ ਦੌਰਾ’

ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਦੇ ਵੱਡੇ ਥੰਮ੍ਹਾਂ ‘ਚੋਂ ਇੱਕ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਾਤ ਦੇਣ ਵਾਲੀ ਸੰਗਰੂਰ ਤੋਂ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਆਪਣੀ ਚੋਣ ਮੁਹਿੰਮ ਸਕੂਟੀ ‘ਤੇ ਹੀ ਚਲਾਈ ਤੇ ਭਵਿੱਖ ਵਿਚ ਵੀ ਉਹ ਇਸੇ ਸਕੂਟੀ ਨੂੰ ਤਰਜੀਹ ਦਿੰਦਿਆਂ ਬਿਨਾਂ ਕਿਸੇ ਸੁਰੱਖਿਆ ਅਮਲੇ ਦੇ ਪਹਿਲਾਂ ਵਾਂਗ ਹੀ ਸਕੂਟੀ ‘ਤੇ ਹਲਕੇ ਦਾ ਦੌਰਾ ਕਰਨ ਦਾ ਐਲਾਨ ਕੀਤਾ।

ਸਾਲ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਜਦੋਂ ਸਿਆਸੀ ਵਿਰੋਧੀਆਂ ਦੇ ਡਰ ਕਾਰਨ ਲੋਕਾਂ ਨੇ ਜਦੋਂ ‘ਆਪ’ ਤੋਂ ਦੂਰੀ ਬਣਾਈ ਲਈ ਤਾਂ ਭਰਾਜ ਨੇ ਪਿੰਡ ਵਿਚ ਹੀ ਚੋਣ ਬੂਥ ਸਥਾਪਤ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੱਧਵਰਗੀ ਪਰਿਵਾਰ ਤੋਂ ਹਾਂ ਤੇ ਇਸ ਲਈ ਮੈਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਹੈ। ਮੈਂ ਬੱਸਾਂ ਤੇ ਆਟੋ ਵਿਚ ਵੀ ਸਫਰ ਕੀਤਾ ਹੈ ਤੇ ਮੈਂ ਸਾਈਕਲ ਵੀ ਚਲਾਇਆ ਹੈ। ਮੇਰੇ ਵਿਰੋਧੀ ਮੈਨੂੰ ਛੋਟੀ ਜਿਹੀ ਕੁੜੀ ਕਹਿੰਦੇ ਹਨ ਪਰ ਅੱਜ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਮਰ ਨਾਲ ਕੋਈ ਫਰਕ ਨਹੀਂ ਪੈਂਦਾ, ਇਰਾਦਾ ਨੇਕ ਤੇ ਮਜ਼ਬੂਤ ਹੋਣਾ ਚਾਹੀਦਾ ਹੈ।

Exit mobile version