ਜਾਪਾਨ ਵਿਚ ਬੁੱਧਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਭੂਚਾਲ ਦੇ ਝਟਕੇ ਦੇਰ ਸ਼ਾਮ 7.05 ਵਜੇ ਮਹਿਸੂਸ ਕੀਤੇ ਗਏ ਹਨ।
ਭੂਚਾਲ ਕਾਰਨ 20 ਲੱਖ ਘਰਾਂ ਦੀ ਬੱਤੀ ਗੁੱਲ ਹੋ ਗਈ। ਇੰਨੀ ਤੇਜ਼ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਇਨ੍ਹਾਂ ਭੂਚਾਲ ਦੇ ਝਟਕਿਆਂ ਵਿਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।ਦੱਸ ਦੇਈਏ ਕਿ ਧਰਤੀ ਦੇ ਅੰਦਰ 7 ਪਲੇਟਸ ਹਨ ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿਥੇ ਇਹ ਪਲੇਟਸ ਜ਼ਿਆਦਾ ਟਕਰਾਉਂਦੀਆਂ ਹਨ, ਉਹ ਜ਼ੋਨ ਫਾਲਟ ਲਾਈਨ ਕਹਾਉਂਦਾ ਹੈ। ਵਾਰ-ਵਾਰ ਟਕਰਾਉਣ ਨਾਲ ਪਲੇਟਸ ਦੇ ਕੋਨੇ ਮੁੜਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ ਤਾਂ ਪਲੇਟਸ ਟੁੱਟਣ ਲੱਗਦੀਆਂ ਹਨ. ਹੇਠਾਂ ੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜੀ ਤੋਂ ਬਾਅਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।