Site icon SMZ NEWS

ਭੁਪੇਸ਼ ਬਘੇਲ ਦਾ ਕਪਿਲ ਸਿੱਬਲ ‘ਤੇ ਪਲਟਵਾਰ, ਬੋਲੇ-‘ਜੋ ਲੜੇ ਨਹੀਂ, ਉਹ ਲੜਾਈ ਦੇ ਨਿਯਮ ਦੱਸ ਰਹੇ ਨੇ’

ਕਾਂਗਰਸ ਵਿਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਗਾਂਧੀ ਪਰਿਵਾਰ ‘ਤੇ ਉਂਗਲੀ ਚੁੱਕਣ ਤੋਂ ਬਾਅਦ ਕਪਿਲ ਸਿੱਬਲ ਨਿਸ਼ਾਨੇ ‘ਤੇ ਆ ਗਏ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਬਾਅਦ ਹੁਣ ਛੱਤੀਸਗੜ੍ਹ ਤੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਪਿਲ ਸਿੱਬਲ ‘ਤੇ ਪਲਟਵਾਰ ਕੀਤਾ ਹੈ। ਬਘੇਲ ਨੇ ਕਿਹਾ ਕਿ ਜੋ ਲੜੇ ਨਹੀਂ, ਉਹ ਲੜਾਈ ਦੇ ਨਿਯਮ ਦੱਸ ਰਹੇ ਹਨ। ਕਾਂਗਰਸ ਦਾ ਸੱਚਾ ਸਿਪਾਹੀ ਉਹੀ ਹੈ ਜੋ ਇਸ ਸਮੇਂ ਰੋਣ ਦੀ ਬਜਾਏ ਸੰਘਰਸ਼ ਜਾਰੀ ਰੱਖੇ।

ਗਾਂਧੀ ਪਰਿਵਾਰ ਦੇ ਬਚਾਅ ਤੇ ਕਪਿਲ ਸਿੱਬਲ ਨੂੰ ਸ਼ੀਸ਼ਾ ਦਿਖਾਉਣ ਲਈ ਭੁਪੇਸ਼ ਬਘੇਲ ਨੇ ਕਿਹਾ ਕਿ ਯੁੱਧ ਵਿਚ ਲੜਨ ਦੀ ਬਜਾਏ ਜੋ ਡਰ ਕੇ ਘਰਾਂ ਵਿਚ ਬੈਠੇ ਹੋਏ ਹਨ, ਉਹ ਸ਼ਹਾਦਤ ਦੀ ਮਹੱਤਤਾ ਦੱਸ ਰਹੇ ਹਨ। ਜੋ ਖੁਦ ਜੜ੍ਹਾਂ ਤੋਂ ਕੱਟੇ ਹੋਏ ਹਨ, ਉਹ ਦਰੱਖਤਾਂ ਨੂੰ ਉਗਣਾ ਸਿਖਾ ਰਹੇ ਹਨ।

ਬਘੇਲ ਨੇ ਕਿਹਾ ਕਿ ਕਾਂਗਰਸ ਦਾ ਘਰ-ਘਰ ਦੀ ਹੀ ਕਾਂਗਰਸ ਹੈ। ਹਰ ਘਰ ਦੀ ਕਾਂਗਰਸ ਹੈ ਪਰ ਕੁਝ ਲੋਕ ਉਸ ਨੂੰ ‘ਡਿਨਰ’ ਤੇ ‘ਬੰਗਲਿਆਂ’ ਦੀ ਕਾਂਗਰਸ ਬਣਾ ਦੇਣਾ ਚਾਹੁੰਦੇ ਹਨ। ਇਕ ਵਾਰ ਆਪ ਆ ਕੇ ਦੇਖ ਲੈਂਦੇ ਕਿ ਲੀਡਰਸ਼ਿਪ ਤੇ ਲੜਾਈ ਕਿਵੇਂ ਹੁੰਦੀ ਹੈ। ਮਿਟ ਗਏ ਉਹ ਸਾਰੇ ਜੋ ਕਾਂਗਰਸ ਦੇ ਮਿਟਣ ਦੀ ਗੱਲ ਕਰਦੇ ਰਹੇ।

Exit mobile version