Site icon SMZ NEWS

ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਚੁੱਕਣਗੇ CM ਅਹੁਦੇ ਦੀ ਸਹੁੰ, ਕੇਜਰੀਵਾਲ ਕੈਬਿਨੇਟ ਸਣੇ ਰਹਿਣਗੇ ਮੌਜੂਦ

ਪੰਜਾਬ ਵਿੱਚ ਹੂੰਝਾਫੇਰ ਜਿੱਤ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਦੁਪਹਿਰ 12.30 ਵਜੇ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਪੰਜਾਬ ਵਿੱਚੋਂ ਦੋ ਲੱਖ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਨੂੰ ਬੰਸਤੀ ਰੰਗ ਵਿੱਚ ਰੰਗਣ ਦਾ ਐਲਾਨ ਕੀਤਾ ਹੈ। ਜਿਸਦੇ ਲਈ ਪੁਰਸ਼ਾਂ ਨੂੰ ਪੀਲੀ ਪੱਗ ਅਤੇ ਔਰਤਾਂ ਨੂੰ ਪੀਲੀ ਚੁੰਨੀ ਸਿਰ ‘ਤੇ ਲੈਣ ਦੀ ਅਪੀਲ ਕੀਤੀ ਗਈ ਹੈ। ਇੰਨਾ ਹੀ ਨਹੀਂ ਸਮਾਗਮ ਵਾਲੀ ਥਾਂ ਦੇ ਪੰਡਾਲ ਨੂੰ ਵੀ ਪੀਲੇ ਰੰਗ ਨਾਲ ਸਜਾਇਆ ਗਿਆ ਹੈ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਕੈਬਿਨੇਟ ਸਣੇ ਮੌਜੂਦ ਰਹਿਣਗੇ।

Bhagwant mann will take oath

ਦੱਸ ਦੇਈਏ ਕਿ ਖਟਕੜ ਕਲਾਂ ਵਿੱਚ ਕਰੀਬ 13 ਏਕੜ ਵਿੱਚ ਪੰਡਾਲ ਬਣਾਇਆ ਗਿਆ ਹੈ । ਜਿਸ ਵਿੱਚ 3 ਸਟੇਜ ਬਣਾਏ ਗਏ ਹਨ । ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬੀਐੱਲ ਪੁਰੋਹਿਤ ਪਹਿਲੀ ਸਟੇਜ ‘ਤੇ ਹੋਣਗੇ। ਦੂਜੇ ਨੰਬਰ ‘ਤੇ CM ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਕੈਬਨਿਟ ਬੈਠੇਗੀ । ਤੀਜੇ ਨੰਬਰ ‘ਤੇ ਪੰਜਾਬ ਦੇ ਸਾਰੇ 116 ਵਿਧਾਇਕਾਂ ਲਈ ਕੁਰਸੀ ਰੱਖੀ ਗਈ ਹੈ। ਸੁਰੱਖਿਆ ਲਈ ਕਰੀਬ 10,000 ਹਜ਼ਾਰ ਤਾਇਨਾਤ ਕੀਤੇ ਗਏ ਹਨ । ਸਹੁੰ ਚੁੱਕ ਸਮਾਗਮ 100 ਏਕੜ ਦੀ ਜਗ੍ਹਾ ਵਿੱਚ ਹੋ ਰਿਹਾ ਹੈ। ਜਿਸ ਵਿੱਚ 40 ਏਕੜ ਵਿੱਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।

ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਹੈਲੀਪੈਡ ਅਤੇ 25 ਹਜ਼ਾਰ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ । ਪੰਜਾਬ ਪੁਲਿਸ ਦੇ 10 ਹਜ਼ਾਰ ਜਵਾਨ ਹਰ ਪੜਾਅ ‘ਤੇ ਤਾਇਨਾਤ ਕੀਤੇ ਗਏ ਹਨ ਤਾਂ ਜੋ ਪ੍ਰੋਗਰਾਮ ਵਿੱਚ ਕੋਈ ਗੜਬੜ ਨਾ ਹੋਵੇ। ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕਰਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਸਿਆਸਤ ਵਿੱਚ ਵਿਰੋਧੀਆਂ ਨੂੰ ਮਾਤ ਦੇਣਾ ਚਾਹੁੰਦੀ ਹੈ, ਪਰ ਵਿਰੋਧੀ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਫਿਜ਼ੂਲਖਰਚੀ ਦੱਸਣ ਤੋਂ ਗੁਰੇਜ਼ ਨਹੀਂ ਕਰ ਰਹੇ।

Exit mobile version