Indian PoliticsNationNewsPunjab newsWorld

ਪੰਜਾਬ ‘ਚ ਕਾਂਗਰਸ ਦੀ ਹਾਰ ਦਾ ਮੰਥਨ, ਮਾਲਵਾ ਉਮੀਦਵਾਰਾਂ ਨੇ ਚੰਨੀ, ਸਿੱਧੂ ਤੇ ਜਾਖੜ ਨੂੰ ਠਹਿਰਾਇਆ ਜ਼ਿੰਮੇਵਾਰ

ਪੰਜਾਬ ਵਿਚ ਕਾਂਗਰਸ ਦੀ ਕਰਾਰੀ ਹਾਰ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਜ਼ਿੰਮੇਵਾਰ ਹਨ। ਉਨ੍ਹਾਂ ਦੀ ਇੱਕ-ਦੂਜੇ ਦੇ ਵਿਰੋਧੀ ਬਿਆਨਬਾਜ਼ੀ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਭਰੋਸਾ ਟੁੱਟਿਆ। ਜੇਕਰ ਤਿੰਨੋਂ ਮਿਲ ਕੇ ਚੱਲਦੇ ਤਾਂ ਕਾਂਗਰਸ ਨੂੰ ਚੋਣ ਵਿਚ ਫਾਇਦਾ ਹੁੰਦਾ। ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਕਾਂਗਰਸ ਹਾਈਕਮਾਨ ਨੂੰ ਸਹੀ ਕਦਮ ਚੁੱਕਣੇ ਹੋਣਗੇ। ਅੱਜ ਮਾਲਵਾ ਦੀਆਂ 69 ਸੀਟਾਂ ਦੇ ਉਮੀਦਵਾਰਾਂ ਤੋਂ ਫੀਡਬੈਕ ਲਿਆ ਜਾ ਰਿਹਾ ਹੈ। ਕੱਲ੍ਹ ਦੁਆਬਾ ਤੇ ਮਾਝਾ ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।

ਸਾਬਕਾ ਮੰਤਰੀ ਕਾਕਾ ਰਣਦੀਪ ਨੇ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੱਕ-ਦੂਜੇ ਖਿਲਾਫ ਰੁਖ਼ ਦੀ ਵਜ੍ਹਾ ਨਾਲ ਇਹ ਹਾਰ ਹੋਈ। ਇਸ ਵਿਚ ਚੰਨੀ, ਨਵਜੋਤ ਸਿੱਧੂ, ਸੁਨੀਲ ਜਾਖੜ ਤੇ ਅੰਬਿਕਾ ਸੋਨੀ ਸ਼ਾਮਲ ਹਨ। ਇਨ੍ਹਾਂ ਦੀ ਵੱਖ ਆਵਾਜ਼ ਨਾਲ ਲੋਕਾਂ ਨੂੰ ਠੇਸ ਪੁੱਜੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਤੋਂ 3 ਮਹੀਨੇ ਪਹਿਲਾਂ ਹਟਾਉਣਾ ਕਾਂਗਰਸ ਨੂੰ ਭਾਰੀ ਪਿਆ। ਇਸ ਲਈ ਲੋਕ ਇਕ ਹੋ ਗਏ ਤੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਪਾਰਟੀ ਨੂੰ ਮੌਕਾ ਦੇ ਦਿੱਤਾ।

ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜਿਸ ਦੇ ਮੁਖੀ ਵੱਖ-ਵੱਖ ਬਿਆਨ ਦਿੰਦੇ ਹੋਏ, ਉਸ ਦਾ ਕੀ ਬਣੇਗਾ? ਜਾਖੜ ਨੇ ਬਿਆਨ ਦਿੱਤਾ ਕਿ ਹਿੰਦੂ ਹੋਣ ਕਾਰਨ ਮੈਨੂੰ CM ਨਹੀਂ ਬਮਾਇਆ। ਇਸ ਨਾਲ ਸਾਰੇ ਹਿੰਦੂ ਕਾਂਗਰਸ ਦੇ ਉਲਟ ਹੋ ਗੇ। ਅਸੀਂ ਕੋੀ ਸ਼ਹਿਰੀ ਸੀਟ ਨਹੀਂ ਜਿੱਤੇ।

ਗੁਰਪ੍ਰੀਤ ਜੀਪੀ ਨੇ ਕਿਹਾ ਕਿ ਅਸੀਂ ਚਰਨਜੀਤ ਚੰਨੀ ਦੀ ਵਜ੍ਹਾ ਨਾਲ ਹਾਰੇ।ਸਿੱਧੂ ਨੇ ਵਧੀਆ ਲੜਾਈ ਲੜੀ। CM ਚੰਨੀ ਦੇ ਕੰਮਾਂ ‘ਤੇ ਅਮਨ ਨਹੀਂ ਹੋਇਆ। 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ, ਰੇਤ ਸਸਤਾ ਕਰਨ, ਪਲਾਟ ਦੇਣ ਅਤੇ ਲਾਲ ਲਕੀਰ ਵਾਲਿਆਂ ਨੂੰ ਜ਼ਮੀਨ ਦਾ ਮਾਲਕੀ ਹੱਕ ਦੇਣ ਦੇ ਕੰਮ ਪੂਰੇ ਨਹੀਂ ਹੋਏ। ਈਡੀ ਦੇ ਛਾਪੇ ਵਿਚ ਚੰਨੀ ਦੇ ਰਿਸ਼ਤੇਦਾਰ ਦੇ ਘਰ ਤੋਂ 10 ਕਰੋੜ ਫੜੇ ਗਏ।

Comment here

Verified by MonsterInsights