Indian PoliticsNationNewsPunjab newsWorld

ਜਾਖੜ ਦਾ ਚੰਨੀ ‘ਤੇ ਨਿਸ਼ਾਨਾ, ਬੋਲੇ ‘ਪਾਰਟੀ ਲਈ ਉਹ ਸਿਰਫ ਬੋਝ, ਲਾਲਚ ਨੇ ਹੀ ਉਨ੍ਹਾਂ ਨੂੰ ਹੇਠਾਂ ਡੇਗਿਆ’

ਹਾਰ ਤੋਂ ਬਾਅਦ ਕਾਂਗਰਸ ਵਿਚ ਫਿਰ ਤੋਂ ਅੰਦਰੂਨੀ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ। ਕਾਂਗਰਸ ਕਾਰਜਕਾਰਨੀ ਦੀ ਬੈਠਕ ਵਿਚ ਇਸ ਹਾਰ ਦੇ ਕਾਰਨਾਂ ‘ਤੇ ਚਰਚਾ ਕੀਤੀ ਗਈ । ਇਸ ਦਰਮਿਆਨ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਪਾਰਟੀ ਦੀ ਹਾਰ ਨੂੰ ਲੈ ਕੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਨੂੰ CM ਉਮੀਦਵਾਰ ਬਣਾਉਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਚੰਨੀ ਨੂੰ ਕਾਂਗਰਸ ਲਈ ਬੋਝ ਦੱਸਿਆ।

ਜਾਖੜ ਨੇ ਬਿਨਾਂ ਨਾਂ ਲਏ ਅੰਬਿਕਾ ਸੋਨੀ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਚੰਨੀ ਨੂੰ ਏਸੇਟ (ਸੰਪਤੀ) ਦੱਸਣ ‘ਤੇ ਲਿਖਿਆ, ਇਕ ਏਸੇਟ, ਕੀ ਤੁਸੀਂ ਮਜ਼ਾਕ ਕਰ ਰਹੇ ਹੋ? ਭਗਵਾਨ ਦਾ ਸ਼ੁਕਰ ਹੈ ਕਿ ਉਨ੍ਹਾਂ ਨੂੰ ਉਸ ਮਹਿਲਾ ਨੇ ਰਾਸ਼ਟਰੀ ਟ੍ਰੇਜਰ ਨਹੀਂ ਐਲਾਨਿਆ, ਜਿਸ ਨੇ ਉਨ੍ਹਾਂ ਦਾ ਨਾਂ ਸੀਐੱਮ ਲਈ ਪ੍ਰਸਤਾਵਿਤ ਕੀਤਾ ਗਿਆ ਸੀ। ਅੱਗੇ ਜਾਖੜ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਲਈ ਚੰਨੀ ਏਸੇਟ ਹੋਣਗੇ ਪਰ ਪਾਰਟੀ ਲਈ ਉਹ ਸਿਰਫ ਬੋਝ ਹਨ। ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਲਾਲਚ ਨੇ ਉਨ੍ਹਾਂ ਨੂੰ ਤੇ ਪਾਰਟੀ ਨੂੰ ਹੇਠਾਂ ਡੇਗਿਆ ਹੈ।

ਜਾਖੜ ਨੇ ਕਿਹਾ ਕਿ ਕਾਂਗਰਸ ਵਰਕਰ ਅਜਿਹੇ ਵਿਅਕਤੀ ਨੂੰ ਲਿਆਉਣਾ ਚਾਹੁੰਦੇ ਹਨ ਜਿਸ ‘ਤੇ ਉਹ ਵਿਸ਼ਵਾਸ ਕਰਦੇ ਹਨ। ਅਗਲੇ ਪੰਜ ਸਾਲ ਪੰਜਾਬ ਤੇ ਕਾਂਗਰਸ ਲਈ ਚੁਣੌਤੀਪੂਰਨ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਲਈ ਇਹ ਸੁਝਾਅ ਕੁਝ ਵੱਡੇ ਲੋਕਾਂ ਵੱਲੋਂ ਕੀਤਾ ਗਿਆ ਸੀ। ਇਸ ‘ਤੇ ਬਿਨਾਂ ਸੋਚ ਵਿਚਾਰ ਕੀਤੇ ਇਸ ਨੂੰ ਰਾਹੁਲ ਗਾਂਧੀ ‘ਤੇ ਛੱਡ ਦਿੱਤਾ ਗਿਆ। ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਸਨ ਪਰ ਜਿਸ ਵਿਅਕਤੀ ਨੂੰ CM ਅਹੁਦੇ ਲਈ ਪੇਸ਼ ਕੀਤਾ ਗਿਆ ਉਸ ਨੇ ਹਾਲਾਤ ਖੁਦ ਬਦਲ ਦਿੱਤੇ।

Comment here

Verified by MonsterInsights