Site icon SMZ NEWS

ਹਿਜਾਬ ‘ਤੇ ਹਾਈਕੋਰਟ ਦੇ ਫ਼ੈਸਲੇ ‘ਤੇ ਬੋਲੇ ਮਹਿਬੂਬਾ ਮੁਫਤੀ, ਕਿਹਾ-‘ਗੱਲ ਧਰਮ ਦੀ ਨਹੀਂ, ਆਜ਼ਾਦੀ ਦੀ ਹੈ’

ਸਕੂਲ-ਕਾਲਜਾਂ ਵਿੱਚ ਹਿਜਾਬ ਪਹਿਨਣ ਨੂੰ ਲੈ ਕੇ ਅੱਜ ਕਰਨਾਟਕਾ ਹਾਈਕੋਰਟ ਵੱਲੋਂ ਆਏ ਫੈਸਲੇ ‘ਤੇ ਕਈ ਲੀਡਰਾਂ ਵੱਲੋਂ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਪ੍ਰਧਾਨ ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਉਮਰ ਅਬਦੁੱਲਾ ਨੇ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਮਹਿਬੂਬਾ ਨੇ ਟਵੀਟ ਕਰਕੇ ਕਿਹਾ ਕਿ ‘ਹਿਜਾਬ ਪਾਬੰਦੀ ਨੂੰ ਬਰਕਰਾਰ ਰੱਖਣ ਦਾ ਕਰਨਾਟਕ ਹਾਈਕੋਰਟ ਦਾ ਫੈਸਲਾ ਬਹੁਤ ਹੀ ਨਿਰਾਸ਼ ਕਰਨ ਵਾਲਾਹੈ। ਇੱਕ ਪਾਸੇ ਅਸੀਂ ਲੋਕਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਉਨ੍ਹਾਂ ਨੂੰ ਇੱਕ ਆਮ ਜਿਹੇ ਬਦਲ ਦੇ ਅਧਿਕਾਰ ਤੋਂ ਵੀ ਵਾਂਝੇ ਕਰ ਰਹੇ ਹਾਂ। ਇਹ ਸਿਰਫ ਧਰਮ ਦੀ ਗੱਲ ਨਹੀਂ, ਸਗੋਂ ਚੁਣਨ ਦੀ ਆਜ਼ਾਦੀ ਦੀ ਹੈ।’

Mehbooba Mufit on High court

ਦੂਜੇ ਪਾਸੇ ਉਮਰ ਅਬਦੁੱਲਾ ਨੇ ਵੀ ਹਾਈਕੋਰਟ ਦੇ ਇਸ ਫੈਸਲੇ ਨੂੰ ਨਿਰਾਸ਼ ਕਰਨ ਵਾਲਾ ਦੱਸਿਆ ਤੇ ਕਿਹਾ ਕਿ ਤੁਸੀਂ ਹਿਜਾਬ ਬਾਰੇ ਕੀ ਸੋਚ ਸਕਦੇ ਹੋ, ਇਹ ਸਿਰਫ਼ ਕੱਪੜਿਆਂ ਬਾਰੇ ਨਹੀਂ ਹੈ, ਇਹ ਇੱਕ ਔਰਤ ਦੇ ਅਧਿਕਾਰ ਬਾਰੇ ਹੈ ਕਿ ਉਹ ਕਿਹੋ ਜਿਹੇ ਕੱਪੜੇ ਪਹਿਨਣਾ ਚਾਹੁੰਦੀ ਹੈ। ਅਦਾਲਤ ਨੇ ਇਸ ਮੂਲ ਅਧਿਕਾਰ ਨੂੰ ਬਰਕਾਰ ਨਹੀਂ ਰੱਖਿਆਸ, ਇਹ ਇੱਕ ਮਜ਼ਾਕ ਹੈ।

Exit mobile version