Site icon SMZ NEWS

ਯੂਕਰੇਨ-ਰੂਸ ਜੰਗ : ਰੂਸ ਨੂੰ ਮਾਲੀ ਤੇ ਫੌਜੀ ਮਦਦ ਦੇਵੇਗਾ ਚੀਨ, ਅਮਰੀਕਾ ਨੂੰ ਦਿੱਤਾ ਝਟਕਾ

ਯੂਕਰੇਨ ਰੂਸ ਜੰਗ ਦਾ ਅੱਜ 20ਵਾਂ ਦਿਨ ਹੈ। ਲਗਾਤਾਰ ਜਾਰੀ ਜੰਗ ਕਰਕੇ ਰੂਸ ਦੀ ਮਾਲੀ ਹਾਲਤ ਵੀ ਖਰਾਬ ਹੋ ਚੁੱਕੀ ਹੈ। ਉਸ ਦੀ ਫੌਜ ਥੱਕ ਗਈ ਹੈ ਤੇ ਹਮਲਾ ਹੌਲੀ ਪੈਂਦਾ ਜਾ ਰਿਹਾ ਹੈ। ਲਿਹਾਜ਼ਾ ਰੂਸ ਨੇ ਆਪਣੇ ਦੋਸਤ ਚੀਨ ਤੋਂ ਆਰਥਿਕ ਤੇ ਫੌਜੀ ਮਦਦ ਮੰਗੀ ਸੀ। ਅਮਰੀਕਾ ਨੇ ਚੀਨ ਨੂੰ ਮਦਦ ਕਰਨ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਇਨ੍ਹਾਂ ਸਾਰਿਆਂ ਵਿਚਾਲੇ ਚੀਨ ਨੇ ਰੂਸ ਦੀ ਫੌਜ ਤੇ ਆਰਥਿਕ ਮਦਦ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਰੂਸ ਦੀ ਮਦਦ ਨਾ ਕਰਨ ਲਈ ਚੀਨ ਨੂੰ ਰਾਜ਼ੀ ਕਰਨ ਦੀਆਂ ਅਮਰੀਕੀ ਕੋਸ਼ਿਸ਼ਾਂ ਨੂੰ ਧੱਕਾ ਪਹੁੰਚਿਆ ਹੈ।

china to help Russia

ਯੂਕਰੇਨ ਵਿੱਚ ਚੱਲ ਰਹੀ ਜੰਗ ਵਿਚਾਲੇ ਬ੍ਰਿਟੇਨ ਦੇ ਰੱਖਿਆ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਕੋਲ ਹਣ ਸਿਰਫ਼ 10 ਤੋਂ 14 ਦਿਨ ਦਾ ਹੀ ਗੋਲਾ-ਬਾਰੂਦ ਬਚਿਆ ਹੈ। ਬ੍ਰਿਟੇਨ ਦੇ ਤਾਜ਼ਾ ਖੁਫੀਆ ਸੂਤਰਾਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇੱਕ ਪਾਸੇ ਜਿਥੇ ਗੋਲਾ-ਬਾਰੂਦ ਖਤਮ ਹੋ ਰਿਹਾ ਹੈ, ਉਥੇ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਅੱਗੇ ਵਧਣ ਵਿੱਚ ਵੀ ਬਹੁਤ ਮੁਸ਼ਕਲ ਆ ਰਹੀ ਹੈ।

ਇਹੀ ਨਹੀਂ ਜਿਨ੍ਹਾਂ ਇਲਾਕਿਆਂ ‘ਤੇ ਰੂਸ ਨੇ ਕਬਜ਼ਾ ਕਰ ਲਿਆ ਹੈ, ਉਥੇ ਵੀ ਉਸ ਨੂੰ ਬਣਾਈ ਰਖਣਾ ਵੀ ਟੇਢੀ ਖੀਰ ਸਿੱਧ ਹੋ ਰਿਹਾ ਹੈ। ਇਸ ਤੋਂ ਬਾਅਦ ਹੀ ਚੀਨ ਦੇ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਯੂਕਰੇਨ ਜੰਗ ਦੀ ਮਦਦ ਕਰਨ ਲਈ ਉਸ ਨੇ ਆਪਣੇ ਦਰਵਾਜ਼ੇ ਖੋਲ੍ਹੇ ਹੋਏ ਹਨ।

ਇੱਕ ਰਿਪੋਰਟ ਮੁਤਾਬਿਕ ਇੱਕ ਅਮਰੀਕੀ ਡਿਪਲੋਮੈਟ ਨੇ ਦੱਸਿਆ ਕਿ ਅਮਰੀਕਾ ਦੇ ਕੋਲ ਜਾਣਕਾਰੀ ਹੈ ਕਿ ਚੀਨ ਨੇ ਯੂਕਰੇਨ ਜੰਗ ਵਿੱਚ ਆਪਣੇ ਹਿੱਸੇ ਵਜੋਂ ਰੂਸ ਨੂੰ ਫੌਜੀ ਤੇ ਮਾਲੀ ਮਦਦ ਦੇਣ ਦਾ ਬਦਲ ਖੁੱਲ੍ਹਾ ਰਖਿਆ ਹੈ। ਇਹ ਅਜੇ ਤੱਕ ਸਪੱਸ਼ਟ ਨਹੀਂ ਹੈ ਕਿ ਚੀਨ ਮਦਦ ਦੇ ਬਦਲੇ ਵਿੱਚ ਰੂਸ ਤੋਂ ਕੀ ਚਾਹੁੰਦਾ ਹੈ।

Exit mobile version