Site icon SMZ NEWS

ਫਾਜ਼ਿਲਕਾ: MLA ਬਣਦੇ ਹੀ ਸਾਵਨਾ ਨੇ ਨਾਜਾਇਜ਼ ਮਾਈਨਿੰਗ ‘ਤੇ ਮਾਰੀ ਰੇਡ, ਮੌਕੇ ਤੋਂ ਫੜਿਆ ਮੁਲਜ਼ਮ

ਪੰਜਾਬ ‘ਚ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਫਾਜ਼ਿਲਕਾ ਤੋਂ ‘ਆਪ’ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਵਨਾ ਨੇ ਭਾਰਤ-ਪਾਕਿ ਬਾਰਡਰ ਦੇ ਨੇੜੇ ਰੇਤਾ ਨਾਲ ਭਰੀ ਟਰਾਲੀ ਫੜ ਲਈ। ਇਸ ਦੌਰਾਨ ਟਰਾਲੀ ਵਾਲੇ ਨੇ ਪੁਲਿਸ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪਿੱਛਾ ਕੀਤਾ ਤਾਂ ਉਹ ਭੱਜਦੇ ਹੋਏ ਬਾਰਡਰ ਤੱਕ ਪਹੁੰਚ ਗਿਆ। ਉਥੇ ਬੀ.ਐੱਸ.ਐੱਫ. ਨੇ ਟਰਾਲੀ ਵਾਲੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਵਿਧਾਇਕ ਨਰਿੰਦਰਪਾਲ ਸਾਵਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2-3 ਦਿਨਾਂ ਤੋਂ ਸੂਚਨਾਵਾਂ ਮਿਲ ਰਹੀਆਂ ਸਨ ਕਿ ਫਾਜ਼ਿਲਕਾ ਦੇ ਪਿੰਡ ਵਿੱਚ ਨਾਜਾਇਜ਼ ਰੇਤਾ ਮਾਈਨਿੰਗ ਹੋ ਰਹੀ ਹੈ। ਦੁਪਹਿਰ ਵੇਲੇ ਕਈ ਫੋਨ ਆਏ। ਸ਼ਾਮ ਨੂੰ ਜਦੋਂ ਟਰੈਕਟਰ ਟਰਾਲੀ ਲੈ ਕੇ ਨਾਜਾਇਜ਼ ਮਾਈਨਿੰਗ ਭਰਨ ਆਏ ਤਾਂ ਮੈਂ ਤੁਰੰਤ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਟੀਮ ਨੂੰ ਨਾਲ ਲਿਆ। ਇਸ ਤੋਂ ਬਾਅਦ ਸਟਾਫ ਨੂੰ ਲੈ ਕੇ ਪਹੁੰਚੇ ਤਾਂ ਇੱਕ ਟਰੈਕਟਰ ਟਰਾਲੀ ਗੈਰ-ਕਾਨੂੰਨੀ ਤਰੀਕੇ ਨਾਲ ਰੇਤਾ ਭਰ ਰਹੀ ਸੀ।

Exit mobile version